spot_img
Saturday, April 20, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਗਰਮੀਆਂ ਵਿੱਚ ਆਈ Covid-19 ਦੀ ਸੱਤਵੀਂ ਵੇਵ ਪੈਣ ਲੱਗੀ ਮੱਠੀ: Public Health...

ਗਰਮੀਆਂ ਵਿੱਚ ਆਈ Covid-19 ਦੀ ਸੱਤਵੀਂ ਵੇਵ ਪੈਣ ਲੱਗੀ ਮੱਠੀ: Public Health Ontario

PUNJAB TODAY NEWS CA:-

OTTAWA,(PUNJAB TODAY NEWS CA):- ਗਰਮੀਆਂ ਵਿੱਚ ਆਈ ਕੋਵਿਡ-19 (Covid-19) ਦੀ ਇੱਕ ਹੋਰ ਵੇਵ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ ਵਿੱਚ ਗਿਰਾਵਟ ਸੁ਼ਰੂ ਹੋ ਗਈ ਹੈ,ਪ੍ਰੋਵਿੰਸ (Province) ਦੇ ਸੱਤ ਦੇ ਸੱਤ ਰੀਜਨਜ਼ ਵਿੱਚ ਇਹ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ,ਇਹ ਖੁਲਾਸਾ ਪਬਲਿਕ ਹੈਲਥ ਓਨਟਾਰੀਓ (Public Health Ontario) ਦੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ,ਹੈਲਥ ਏਜੰਸੀ ਦੀ ਹਫਤਾਵਾਰੀ ਕੋਵਿਡ-19 ਸਰਵੇਲੈਂਸ ਰਿਪੋਰਟ (Weekly Covid-19 Surveillance Report) ਵੀਰਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ।

ਇਸ ਵਿੱਚ ਦੱਸਿਆ ਗਿਆ ਕਿ ਪਿਛਲੇ ਸੱਤ ਦਿਨਾਂ ਵਿੱਚ ਪੀਸੀਆਰ ਟੈਸਟਿੰਗ (PCR Testing) ਵਿੱਚ ਨੋਵਲ ਕਰੋਨਾਵਾਇਰਸ (Novel Corona Virus) ਦੇ 10,982 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਉਸ ਤੋਂ ਪਿਛਲੇ ਹਫਤੇ ਅਜਿਹੇ ਮਾਮਲਿਆਂ ਦੀ ਗਿਣਤੀ 12,092 ਦਰਜ ਕੀਤੀ ਗਈ ਸੀ,ਪਬਲਿਕ ਹੈਲਥ ਓਨਟਾਰੀਓ (Public Health Ontario) ਦਾ ਕਹਿਣਾ ਹੈ ਕਿ ਇਸ ਹਫਤੇ ਹਸਪਤਾਲਾਂ ਵਿੱਚ ਲੋਕਾਂ ਦੇ ਭਰਤੀ ਹੋਣ ਦੇ ਸਿਲਸਿਲੇ ਵਿੱਚ ਵੀ ਕਮੀ ਆਈ ਹੈ।

ਇਸ ਹਫਤੇ 306 ਲੋਕਾਂ ਨੂੰ ਕੋਵਿਡ-19 (Covid-19) ਕਾਰਨ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਉਸ ਤੋਂ ਪਿਛਲੇ ਹਫਤੇ 463 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ,ਸਿਹਤ ਮੰਤਰਾਲੇ ਅਨੁਸਾਰ ਇਸ ਸਮੇਂ ਕੋਵਿਡ-19 ਪਾਜ਼ੀਟਿਵ (Covid-19 Positive) 1,474 ਲੋਕ ਹਸਪਤਾਲ ਦਾਖਲ ਹਨ,ਜਦਕਿ ਉਸ ਤੋਂ ਪਿਛਲੇ ਹਫਤੇ ਅਜਿਹੇ ਲੋਕਾਂ ਦੀ ਗਿਣਤੀ ਥੋੜ੍ਹੀ ਵੱਧ 1492 ਸੀ,ਜੁਲਾਈ ਵਿੱਚ ਕੋਵਿਡ-19 (Covid-19) ਦੀ ਸੱਤਵੀਂ ਵੇਵ ਆਪਣੇ ਪੂਰੇ ਜ਼ੋਰ ਉੱਤੇ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments