ਵਿੰਨੀਪੈਗ,(PUNJAB TODAY NEWS CA),(ਸੁਰੇਸ਼ ਸ਼ਰਮਾ):- ਬੀਤੇ ਦਿਨੀਂ ਵਾਟਰਫੋਰਡ ਗਰੀਨ ਏਰੀਏ ਵਿਚ ,ਸਿੰਘ ਟਰੇਲ ਪਾਰਕ ਦਾ ਨਾਂ ਬਦਲ ਕੇ ਕਾਮਾਗਾਟਾਮਾਰੂ ਪਾਰਕ ਰੱਖਿਆ ਗਿਆ। ਵਿੰਨੀਪੈਗ ਦੇ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਇਸ ਤ੍ਰਾਸਦੀ ਨੂੰ ਸਮਰਪਿਤ ਇਹ ਪਾਰਕ ਉਸ ਸਮੇਂ ਦੀਆਂ ਸਰਕਾਰਾਂ ਦੀ ਜ਼ੁਲਮ ਦੀ ਦਾਸਤਾਂ ਬਿਆਨ ਕਰਦਾ ਰਹੇਗਾ। ਜ਼ਿਕਰਯੋਗ ਹੈ ਕਿ ਇਸ ਪਾਰਕ ਦੇ ਨਾਂ ਨੂੰ ਲੈ ਕੇ ਇੱਕ ਸੰਘਰਸ਼ ਕਮੇਟੀ ਬਣੀ ਸੀ ਤੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਇਹ ਕੰਮ ਨੇਪਰੇ ਚੜਿ੍ਹਆ।
ਇਸ ਮੌਕੇ ਐਮ ਪੀ ਕੇਵਿਨ ਲੈਮਰੂ, ਵਿਧਾਇਕ ਸਿੰਡੀ ਲੈਮਰੂ ਅਤੇ ਦਲਜੀਤ ਬਰਾੜ ਸਮੇਤ ਹੋਰ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦਾ ਉਦਘਾਟਨ ਉਸ ਏਰੀਏ ਦੀ ਨਗਰ ਕੌਂਸਲਰ ਬਿਬੀਅਨ ਸੇਂਟੋਜ ਨੇ ਕੀਤਾ। ਕਾਮਾਗਾਟਾਮਾਰੂ ਪਾਰਕ ਐਸੋਸੀਏਸ਼ਨ ,ਵਿੰਨੀਪੈਗ ਦੀ ਪ੍ਰਧਾਨ ਬਲਜੀਤ ਕੌਰ ਨੇ ਪਹੁੰਚੇ ਸੱਜਣਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਸਹਿਯੋਗ ਦੇ ਲਈ ਉੱਘੇ ਸਮਾਜ ਸੇਵੀ ਪਰਮਜੀਤ ਸ਼ਾਹੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਐਸੋਸੀਏਸ਼ਨ ਨਾਲ ਜੁੜੇ ਜਗਦੇਵ ਸਿੰਘ ਪੰਨੂ, ਗੁਰਪ੍ਰੀਤ ਭੱਠਲ, ਰਾਜ ਸੰਧੂ, ਸਿਮਰਨਜੀਤ ਸਿੰਘ ਜੱਸਵਾਲ, ਗੁਰਿੰਦਰ ਸਿੰਘ ਸੇਖੋਂ, ਜਿੰਮੀ ਸਿੰਘ, ਬੱਬੂ ਸਿੰਘ, ਧਰਮ ਸਿੰਘ ਸੇਵੀ, ਪੰਜਾਬ ਟੂਡੇ ਤੋਂ ਸੁਰੇਸ਼ ਸ਼ਰਮਾ ਅਤੇ ਦੇਸ਼ ਪ੍ਰਦੇਸ਼ ਟਾਈਮਜ਼ ਤੋਂ ਨਰੇਸ਼ ਸ਼ਰਮਾ ਸ਼ਾਮਲ ਹੋਏ।