LUDHIANA,(PUNJAB TODAY NEWS CA):- ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ (Congress MP Ravneet Singh Bittu) ਦੇ ਪੀਏ ਹਰਜਿੰਦਰ ਸਿੰਘ ਢੀਂਡਸਾ (PA Harjinder Singh Dhindsa) ‘ਤੇ ਹਮਲਾ ਕੀਤਾ ਗਿਆ ਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ,ਮਿਲੀ ਜਾਣਕਾਰੀ ਮੁਤਾਬਕ ਇਆਲੀ ਚੌਕ (Ayali Chowk) ਨੇੜੇ ਹਮਲਾਵਰਾਂ ਵਲੋਂ ਇਹ ਹਮਲਾ ਕੀਤਾ ਗਿਆ ਹੈ,ਤੇ ਉਨ੍ਹਾਂ ਦਾ ਲੁਧਿਆਣਾ (Ludhiana) ਦੇ ਨਿੱਜੀ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੇ ਸਿਰ ‘ਤੇ 10 ਤੋਂ 15 ਟਾਂਕੇ ਲੱਗੇ ਹਨ ਤੇ ਨਾਲ ਹੀ ਬਾਂਹ ‘ਤੇ ਵੀ ਸੱਟਾਂ ਆਈਆਂ ਹਨ, ਤਲਵਾਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰ ਲਗਭਗ 5 ਮਿੰਟ ਤੱਕ ਉਨ੍ਹਾਂ ‘ਤੇ ਵਾਰ ਕਰਦੇ ਸਨ,ਹਮਲੇ ਵਿਚ ਪੀਏ ਹਰਜਿੰਦਰ ਸਿੰਘ ਢੀਂਡਸਾ (PA Harjinder Singh Dhindsa) ਦੇ ਸਿਰ ‘ਤੇ ਡੂੰਘੇ ਜ਼ਖਮ ਹੋਏ ਹਨ,ਲੋਕਾਂ ਨੇ ਹਰਜਿੰਦਰ ਸਿੰਘ ਨੂੰ ਜ਼ਖਮੀ ਹਾਲਤ ਦੇਖ ਕੇ ਤੁਰੰਤ ਐਂਬੂਲੈਂਸ (Ambulance) ਨੂੰ ਫੋਨ ਕੀਤਾ ਤੇ ਪੁਲਿਸ (Police) ਨੂੰ ਵੀ ਸੂਚਿਤ ਕੀਤਾ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।