NEW DELHI,(PUNJAB TODAY NEWS CA):- Delhi Corona Cases: ਦੇਸ਼ ਵਿਚ ਕੋਰੋਨਾ (Corona) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ,ਇਸ ਵਿਚਾਲੇ ਜੇਕਰ ਰਾਜਧਾਨੀ ਦਿੱਲੀ (Capital Delhi) ਦੀ ਗੱਲ ਕਰੀਏ ‘ਤੇ ਦਿੱਲੀ (Delhi) ਵਿਚ ਕੋਰੋਨਾ (Corona) ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ,ਇਨਫੈਕਸ਼ਨ (Infection) ਵਧਣ ਕਾਰਨ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ,ਦਿੱਲੀ (Delhi) ‘ਚ ਜਨਤਕ ਥਾਵਾਂ ‘ਤੇ ਵੀ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ,ਇਸ ਦੇ ਨਾਲ ਹੀ ਦਿੱਲੀ ਵਿਚ 2000 ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ।
ਦਿੱਲੀ (Delhi) ‘ਚ ਪਿਛਲੇ 24 ਘੰਟਿਆਂ ‘ਚ 2,136 ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਦਕਿ 10 ਲੋਕਾਂ ਦੀ ਮੌਤ ਵੀ ਕੋਰੋਨਾ ਕਾਰਨ ਹੋਈ ਹੈ,ਨਾਲ ਹੀ 2,623 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ,ਸਕਾਰਾਤਮਕਤਾ ਦਰ ਵੀ 15.02 ਫੀਸਦੀ ‘ਤੇ ਪਹੁੰਚ ਗਈ ਹੈ,ਹੁਣ ਦਿੱਲੀ ਵਿੱਚ ਐਕਟਿਵ ਕੇਸਾਂ (Active Cases) ਦੀ ਗਿਣਤੀ 8,343 ਹੋ ਗਈ ਹੈ।