NEW DELHI,(PUNJAB TODAY NEWS CA):- ਦੇਸ਼ ਦੇ ਕਈ ਸੂਬਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਹਾਲਾਤ ਵਿਗੜ ਗਏ ਹਨ,ਵੀਰਵਾਰ ਨੂੰ Jammu and Kashmir ਤੇ Himachal ‘ਚ ਬੱਦਲ ਫਟਣ ਨਾਲ ਕਾਫੀ ਨੁਕਸਾਨ ਹੋਇਆ ਹੈ,ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਹਾਰਾਸ਼ਟਰ ਵਿੱਚ 4-5 ਦਿਨਾਂ ਤਕ ਮੀਂਹ ਨਹੀਂ ਰੁਕੇਗਾ,ਇਸ ਦੇ ਨਾਲ ਹੀ Rajasthan, Uttar Pradesh, Punjab, Haryana ਅਤੇ Bihar ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ,Uttarakhand ‘ਚ ਭਾਰੀ ਮੀਂਹ ਕਾਰਨ Orange Alert ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ Orissa, Chhattisgarh, Vidarbha, Gujarat, Konkan, Goa, Madhya Maharashtra ਤੇ Telangana ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ,ਸਕਾਈਮੇਟ ਮੌਸਮ ਅਨੁਸਾਰ,ਮੌਨਸੂਨ ਟ੍ਰੌਫ (Monsoon Trough) (ਘੱਟ ਦਬਾਅ ਵਾਲਾ ਖੇਤਰ) ਕੁਝ ਸਮੇਂ ਲਈ ਉੱਤਰੀ ਹਿੱਸਿਆਂ ਵੱਲ ਵਧੇਗਾ ਅਤੇ ਸ਼ਨੀਵਾਰ ਤੋਂ Delhi ਅਤੇ ਹੋਰ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ,ਇਸ ਸਮੇਂ ਦੌਰਾਨ ਮਾਮੂਲੀ ਰਾਹਤ ਦੀ ਉਮੀਦ ਹੈ,ਘੱਟ ਦਬਾਅ ਦਾ ਖੇਤਰ ਪੂਰੇ Uttar Pradesh ਵਿੱਚ ਉੱਤਰ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ।