
OTTAWA,(PUNJAB TODAY NEWS CA):- ਅੱਜ ਸਵੇਰੇ ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਜੁਲਾਈ ਮਹੀਨੇ ਦੀ ਮਹਿੰਗਾਈ ਦਰ ਸਬੰਧੀ ਡਾਟਾ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ,ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਗੈਸ ਦੀਆਂ ਕੀਮਤਾਂ ਵਿੱਚ ਪਹਿਲਾਂ ਆਈ ਤੇਜ਼ੀ ਕਾਰਨ ਮਈ ਤੇ ਜੂਨ ਵਿੱਚ ਪਹਿਲਾਂ ਤੋਂ ਵੀ ਸਿਖਰ ਉੱਤੇ ਚੱਲ ਰਹੀ ਮਹਿੰਗਾਈ ਦਰ ਵਿੱਚ ਥੋੜ੍ਹੀ ਕਮੀ ਆਈ ਸੀ,ਜਿ਼ਕਰਯੋਗ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਗਈ ਹੈ।
ਆਰਬੀਸੀ ਵੱਲੋਂ ਕੀਤੀ ਗਈ ਪੇਸ਼ੀਨਿਗੋਈ (Peshinigoi) ਅਨੁਸਾਰ ਜੂਨ ਵਿੱਚ 8·1 ਫੀ ਸਦੀ ਰਹਿਣ ਤੋਂ ਬਾਅਦ ਜੁਲਾਈ ਵਿੱਚ ਮਹਿੰਗਾਈ ਦਰ 7·7 ਫੀ ਸਦੀ ਉੱਤੇ ਆ ਪਹੁੰਚੀ,ਜਿਵੇਂ ਕਿ ਦੁਨੀਆ ਵਿੱਚ ਹਰ ਦੇਸ਼ ਮਹਿੰਗਾਈ ਨਾਲ ਜੂਝ ਰਿਹਾ ਹੈ,ਪਰ ਇਸ ਤਰ੍ਹਾਂ ਦੇ ਸੰਕੇਤ ਮਿਲਣੇ ਵੀ ਸ਼ੁਰੂ ਹੋ ਗਏ ਹਨ ਕਿ ਮਹਿੰਗਾਈ ਨੂੰ ਹੁਣ ਥੋੜ੍ਹੀ ਠੱਲ੍ਹ ਪੈਣ ਲੱਗ ਪਈ ਹੈ,ਅਮਰੀਕਾ ਵਿੱਚ ਵੀ ਜੁਲਾਈ ਦੇ ਮਹੀਨੇ ਮਹਿੰਗਾਈ ਦਰ ਘੱਟ ਰਹੀ,ਬੈਂਕ ਆਫ ਕੈਨੇਡਾ (Bank of Canada) ਵੱਲੋਂ ਵਿਆਜ਼ ਦਰਾਂ ਬਾਰੇ ਅਗਲਾ ਐਲਾਨ 7 ਸਤੰਬਰ ਨੂੰ ਕੀਤਾ ਜਾਣਾ ਹੈ ਤੇ ਇੱਕ ਵਾਰੀ ਫਿਰ ਇਨ੍ਹਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।