AMRITSAR SAHIB,(PUNJAB TODAY NEWS CA):- ਅੰਮ੍ਰਿਤਸਰ ਵਿੱਚ ਕਾਂਗਰਸੀ ਵਰਕਰ ਬੁੱਧਵਾਰ ਨੂੰ 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ T-Shirt ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਪਹੁੰਚਿਆ ਸੀ ਤੇ ਉਸਨੇ ਸ੍ਰੀ ਦਰਬਾਰ ਸਾਹਿਬ (Sri Darbar Sahib) ਦੀ ਪਰਿਕਰਮਾ ‘ਤੇ ਫੋਟੋਆਂ ਵੀ ਖਿਚਵਾਈਆਂ ਸੀ,ਜਿਸ ਤੋਂ ਬਾਅਦ ਉਸਨੇ ਇਨ੍ਹਾਂ ਫੋਟੋਆਂ ਨੂੰ ਵਾਇਰਲ ਕਰ ਦਿੱਤਾ ਗਿਆ,ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਵਿਵਾਦ ਖੜ੍ਹਾ ਹੋ ਗਿਆ।
SGPC ਵੱਲੋਂ ਇਸ ਮਾਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ ਗਈ,ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਕਾਂਗਰਸੀ ਵਰਕਰ ਕਰਮਜੀਤ ਗਿੱਲ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ,SGPC ਦੀ ਸ਼ਿਕਾਇਤ ‘ਤੇ ਕਰਮਜੀਤ ਖਿਲਾਫ਼ ਧਾਰਾ 153-A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿਚ SGPC ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ,ਕਿ T-Shirt ਪਾ ਕੇ ਤਸਵੀਰ ਖਿਚਵਾਉਣ ਵਾਲਾ ਕਰਮਜੀਤ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ (Sri Darbar Sahib) ਪਹੁੰਚਿਆ ਸੀ,ਉਹ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆ ਅਤੇ ਜਦੋਂ ਪਰਿਕਰਮਾ ‘ਤੇ ਮੌਜੂਦ ਸੇਵਾਦਾਰ ਉਥੋਂ ਹਟੇ ਤਾਂ ਉਸਨੇ ਟਾਈਟਲਰ ਦੀ ਫੋਟੋ ਵਾਲੀ T-Shirt ਪਾ ਕੇ ਫੋਟੋ ਖਿਚਵਾ ਲਈ,ਜਿਵੇਂ ਹੀ ਸੇਵਾਦਾਰ ਦੁਬਾਰਾ ਉਸ ਜਗ੍ਹਾ ਪਹੁੰਚੇ ਤਾਂ ਉਸਨੇ ਤੁਰੰਤ T-Shirt ਪਹਿਨ ਕੇ ਉਸਨੂੰ ਲੁਕੋ ਲਿਆ।