OTTAWA,(PUNJAB TODAY NEWS CA):- ਪਾਸਪੋਰਟ (Passport) ਸਬੰਧੀ ਅਰਜ਼ੀਆਂ ਦੇ ਵੱਡੇ ਬੈਕਲਾਗ ਨੂੰ ਕਲੀਅਰ ਕਰਨ ਲਈ ਫੈਡਰਲ ਸਰਕਾਰ ਵੱਲੋਂ ਕੈਨੇਡਾ ਭਰ ਵਿੱਚ ਚਾਰ ਨਵੀਆਂ ਪਾਸਪੋਰਟ ਸਰਵਿਸ ਲੋਕੇਸ਼ਨਾਂ (Four New Passport Service Locations) ਸ਼ੁਰੂ ਕੀਤੀਆਂ ਜਾ ਰਹੀਆਂ ਹਨ,ਸੋਸ਼ਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ (Social Development Minister Kareena Gold) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹੁਣ ਲੋਕ ਆਪਣੇ ਪਾਸਪੋਰਟ (Passport) ਲਈ ਅਪਲਾਈ ਕਰਨ ਵਾਸਤੇ ਤੇ ਪਾਸਪੋਰਟ ਲੈਣ ਵਾਸਤੇ ਸਰਵਿਸ ਕੈਨੇਡਾ (Service Canada) ਦੀਆਂ ਚਾਰ ਨਵੀਆਂ ਲੋਕੇਸ਼ਨਾਂ ਦੀ ਵਰਤੋਂ ਕਰ ਸਕਣਗੇ।
ਇਨ੍ਹਾਂ ਲੋਕੇਸ਼ਨਾਂ (Locations) ਵਿੱਚ Red Deer,Alberta,Sioux Sainte Marie,Ontario,Trois Rivières, Quebec and Charlottetown,Prince Edward Island ਸ਼ਾਮਲ ਹਨ,ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਪੰਜ ਨਵੀਆਂ ਲੋਕੇਸ਼ਨਾਂ ਸ਼ਾਮਲ ਕੀਤੀਆਂ ਗਈਆਂ ਸਨ ਤੇ ਗੋਲਡ ਨੇ ਆਖਿਆ ਕਿ ਜਲਦ ਹੀ ਉਨ੍ਹਾਂ ਵੱਲੋਂ ਸੱਤ ਤੋਂ ਨੌਂ ਹੋਰ ਲੋਕੇਸ਼ਨਾਂ (Locations) ਇਸ ਪ੍ਰੋਗਰਾਮ ਨਾਲ ਜੋੜੀਆਂ ਜਾਣਗੀਆਂ।
ਉਨ੍ਹਾਂ ਆਖਿਆ ਕਿ ਇਹ ਵੱਡੀ ਤੇ ਅਹਿਮ ਤਬਦੀਲੀ ਹੈ,ਉਨ੍ਹਾਂ ਆਖਿਆ ਕਿ ਸਾਡੇ ਵਰਗੇ ਅਰਬਨ ਏਰੀਆ (Urban Area) ਵਿੱਚ ਰਹਿਣ ਵਾਲਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਪਾਸਪੋਰਟ ਆਫਿਸ (Passport Office) ਦੇ ਐਨਾ ਨੇੜੇ ਰਹਿੰਦੇ ਹਾਂ,ਉਨ੍ਹਾਂ ਆਖਿਆ ਕਿ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨਾਲ ਬੈਕਲਾਗ (Backlog) ਜਲਦ ਘਟਣ ਦੀ ਉਮੀਦ ਹੈ।