spot_img
Thursday, April 25, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂ10 ਡਾਲਰ ਰੋਜ਼ਾਨਾ ਵਾਲੇ Child Care Program ਦੀ Deadline ਵਿੱਚ ਦੋ ਮਹੀਨੇ...

10 ਡਾਲਰ ਰੋਜ਼ਾਨਾ ਵਾਲੇ Child Care Program ਦੀ Deadline ਵਿੱਚ ਦੋ ਮਹੀਨੇ ਦਾ ਕੀਤਾ ਗਿਆ ਵਾਧਾ

PUNJAB TODAY NEWS CA:-

ONTARIO,(PUNJAB TODAY NEWS CA):- 10 ਡਾਲਰ ਰੋਜ਼ਾਨਾ ਵਾਲੇ ਪ੍ਰੋਗਰਾਮ ਵਿੱਚ ਚਾਈਲਡ ਕੇਅਰ ਆਪਰੇਟਰਜ਼ (Child Care Operators) ਨੂੰ ਸ਼ਾਮਲ ਕਰਨ ਲਈ ਓਨਟਾਰੀਓ ਸਰਕਾਰ (Government of Ontario) ਵੱਲੋਂ ਡੈੱਡਲਾਈਨ (Deadline) ਵਿੱਚ ਦੋ ਮਹੀਨੇ ਦਾ ਵਾਧਾ ਕੀਤਾ ਜਾ ਰਿਹਾ ਹੈ,ਇਸ ਤੋਂ ਪਹਿਲਾਂ ਡੇਅਕੇਅਰ ਆਪਰੇਟਰਜ਼ (Daycare Operators) ਕੋਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹਿਲੀ ਸਤੰਬਰ ਤੱਕ ਦਾ ਸਮਾਂ ਸੀ।

ਹੁਣ ਇਹ ਡੈੱਡਲਾਈਨ (Deadline) ਵਧਾ ਕੇ ਪਹਿਲੀ ਨਵੰਬਰ ਕਰ ਦਿੱਤੀ ਗਈ ਹੈ,ਬੁੱਧਵਾਰ ਨੂੰ ਸਿੱਖਿਆ ਮੰਤਰੀ ਸਟੀਫਨ ਲਿਚੇ (Education Minister Stephen Liche) ਨੇ ਆਖਿਆ ਕਿ ਇਸ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਹੀ ਵਾਧੂ ਸਮਾਂ ਦਿੱਤਾ ਜਾ ਰਿਹਾ ਹੈ,ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਡੇਅਕੇਅਰ ਆਪਰੇਟਰਜ਼ (Daycare Operators) ਇਸ ਪ੍ਰੋਗਰਾਮ ਨਾਲ ਜੁੜ ਸਕਣ।


ਇਸ ਨਾਲ ਕਾਰਵਾਈ ਕਰਨ ਲਈ ਜਿੱਥੇ ਵਧੇਰੇ ਸਮਾਂ ਮਿਲ ਸਕੇਗਾ ਉੱਥੇ ਹੀ ਲਾਲ ਫੀਤਾਸ਼ਾਹੀ ਨੂੰ ਘਟਾਇਆ ਜਾਵੇਗਾ ਤੇ 2023 ਲਈ ਹੋਰ ਫੰਡ ਮੁਹੱਈਆ ਕਰਵਾਉਣ ਦੀ ਕਵਾਇਦ ਨੂੰ ਅਮਲ ਵਿੱਚ ਲਿਆਂਦਾ ਜਾ ਸਕੇਗਾ,ਇਸ ਨਾਲ ਵੱਧ ਤੋਂ ਵੱਧ ਆਪਰੇਟਰਜ਼ (Operators) ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਣਗੇ।

ਇਸ ਬਾਰੇ ਕੁਈਨਜ ਪਾਰਕ (Queen’s Park) ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸਟੀਫਨ ਲਿਚੇ (Education Minister Stephen Liche) ਨੇ ਹੋਰ ਵੇਰਵੇ ਤਾਂ ਮੁਹੱਈਆ ਨਹੀਂ ਕਰਵਾਏ ਪਰ ਮਿਊਂਸਪੈਲਿਟੀਜ਼ (Municipalities) ਨੂੰ ਭੇਜੇ ਪੱਤਰ ਵਿੱਚ ਇਹ ਆਖਿਆ ਗਿਆ ਹੈ,ਕਿ ਇਸ ਨਾਲ ਆਪਰੇਟਰਜ਼ (Operators) ਨੂੰ ਫੈਸਲਾ ਲੈਣ ਵਿੱਚ ਵੱਧ ਸਮਾਂ ਮਿਲੇਗਾ ਤੇ ਮਾਪਿਆਂ ਵੱਲੋਂ ਬਚਤ ਯਕੀਨੀ ਬਣਾਈ ਜਾ ਸਕੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments