CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨਾਲ ਅੱਜ ਵਾਲਮੀਕਿ ਭਾਈਚਾਰਾ ਦੀ ਮੀਟਿੰਗ ਹੋਈ,ਇਸ ਮੀਟਿੰਗ ਵਿੱਚ ਪੰਜਾਬ ਸਰਕਾਰ (Punjab Govt) ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ,ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵਾਲਮੀਕਿ ਭਾਈਚਾਰੇ (Valmiki Community) ਦੇ ਲੋਕਾਂ ਨੇ ਸੀ.ਐਮ ਮਾਨ (CM Mann) ਦੀ ਤਾਰੀਫ਼ ਕੀਤੀ।
ਵਾਲਮੀਕਿ ਭਾਈਚਾਰੇ (Valmiki Community) ਨੇ ਕਿਹਾ ਕਿ ਅਜਿਹਾ ਮੁੱਖ ਮੰਤਰੀ ਅਸੀਂ ਪਹਿਲੀ ਵਾਰ ਦੇਖਿਆ ਹੈ,ਸਰਕਾਰ ਨੇ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ,ਭਾਵੇਂ ਉਹ ਏਜੀ ਦਫ਼ਤਰ (AG Office) ਵਿੱਚ 178 ਸਟਾਫ਼ ਦੀ ਨਿਯੁਕਤੀ ਦੀ ਮੰਗ ਹੋਵੇ,ਸਾਬਕਾ ਏਜੀ ਖ਼ਿਲਾਫ਼ ਕਾਰਵਾਈ ਦੀ ਮੰਗ ਹੋਵੇ।
ਐਸਸੀ ਘੁਟਾਲੇ (SC Scams) ਵਿੱਚ ਸ਼ਾਮਲ ਅਫਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਹੋਵੇ ਜਾਂ ਫਿਰ ਐਸਸੀ ਵਜ਼ੀਫ਼ਾ (SC Scholarship) ਸ਼ੁਰੂ ਕਰਨ ਦੀ ਮੰਗ ਹੋਵੇ,ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਅਗਲੇ ਇੱਕ ਹਫ਼ਤੇ ਵਿੱਚ ਇਹ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।