OTTAWA,(PUNJAB TODAY NEWS CA):- ਏਅਰਪੋਰਟਸ (Airports) ਉੱਤੇ ਹੋ ਰਹੀ ਦੇਰ ਤੇ ਫਲਾਈਟਸ (Flights) ਰੱਦ ਹੋਣ ਦੇ ਸਬੰਧ ਵਿੱਚ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਹਾਊਸ ਆਫ ਕਾਮਨਜ਼ (Transport Minister Omar Alghabra House of Commons) ਦੀ ਟਰਾਂਸਪੋਰਟ ਕਮੇਟੀ (Transport Committee) ਸਾਹਮਣੇ ਅੱਜ ਪੇਸ਼ ਹੋ ਕੇ ਸਫਾਈ ਦੇਣਗੇ,ਇਸ ਦੌਰਾਨ ਅਲਘਬਰਾ ਦੇ ਆਫਿਸ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਹਫਤਿਆਂ ਤੋਂ ਹਾਲਾਤ ਵਿੱਚ ਸੁਧਾਰ ਹੋਇਆ ਹੈ।
ਜਿ਼ਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡੀਅਨ ਏਅਰਪੋਰਟਸ (Canadian Airports) ਉੱਤੇ ਫਲਾਈਟਸ (Flights) ਜਾਂ ਤਾਂ ਡਿਲੇਅ (Delay) ਹੋ ਰਹੀਆਂ ਹਨ ਜਾਂ ਰੱਦ ਹੋ ਰਹੀਆਂ ਹਨ,ਅਜਿਹਾ ਹੋਣ ਕਾਰਨ ਏਅਰਪੋਰਟਸ (Airport) ਉੱਤੇ ਲੋਕਾਂ ਦਾ ਤੇ ਸਮਾਨ ਦਾ ਘੜਮੱਸ ਪਿਆ ਹੋਇਆ ਹੈ,ਇੱਥੇ ਹੀ ਬੱਸ ਨਹੀਂ ਫਲਾਈਟਸ (Flights) ਵਿੱਚ ਦੇਰ ਕਾਰਨ ਟੋਰਾਂਟੋ (Toronto) ਦੇ ਪੀਅਰਸਨ ਏਅਰਪੋਰਟ (Pearson Airport) ਨੂੰ ਤਾਂ ਦੁਨੀਆਂ ਦਾ ਸੱਭ ਤੋਂ ਖਰਾਬ ਏਅਰਪੋਰਟ (Airport) ਹੋਣ ਦਾ ਦਰਜਾ ਦੇ ਦਿੱਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਟਰਾਂਸਪੋਰਟ ਕਮੇਟੀ ਮੈਂਬਰਾਂ (Transport Committee Members) ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਰਬਸੰਮਤੀ ਨਾਲ ਵੋਟ ਪਾ ਕੇ ਮੰਤਰੀ ਨੂੰ ਇਸ ਮਾਮਲੇ ਵਿੱਚ ਸਥਿਤੀ ਸਪਸ਼ਟ ਕਰਨ ਲਈ ਸੱਦਣ ਦਾ ਫੈਸਲਾ ਕੀਤਾ ਸੀ,ਇਸ ਸਬੰਧੀ ਪ੍ਰਸਤਾਵ ਕੰਜ਼ਰਵੇਟਿਵ ਐਮਪੀ ਤੇ ਟਰਾਂਸਪੋਰਟ ਕ੍ਰਿਟਿਕ ਮੈਲਿਸਾ ਲੈਂਟਸਮੈਨ (Conservative MP And Transport Critic Melissa Lantzman) ਨੇ ਪੇਸ਼ ਕੀਤਾ ਸੀ।