OTTAWA,(PUNJAB TODAY NEWS CA):- ਹੁਣ ਤੋਂ ਕੈਨੇਡਾ ਵਿੱਚ ਨਾ ਹੀ ਕੋਈ ਵਿਅਕਤੀ ਤੇ ਨਾ ਹੀ ਕਾਰੋਬਾਰ ਪਾਬੰਦੀਸ਼ੁਦਾ ਹੈਂਡਗੰਨਜ਼ ਇੰਪੋਰਟ (Handguns Import) ਕਰ ਸਕਣਗੇ,ਇਹ ਨਿਯਮ ਅੱਜ ਤੋਂ ਲਾਗੂ ਹੋਵੇਗਾ,ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ ਸੀ,ਇਸ ਫੈਸਲੇ ਦਾ ਮੁੱਖ ਮਕਸਦ ਕੈਨੇਡਾ ਵਿੱਚ ਹੈਂਡਗੰਨਜ਼ (Handguns) ਦੀ ਗਿਣਤੀ ਨੂੰ ਠੱਲ੍ਹ ਪਾਉਣਾ ਹੈ,ਮਈ ਦੇ ਮਹੀਨੇ ਲਿਬਰਲ ਸਰਕਾਰ (Liberal Government) ਨੇ ਇਹ ਐਲਾਨ ਕੀਤਾ ਸੀ ਕਿ ਹਥਿਆਰਾਂ ਨਾਲ ਸਬੰਧਤ ਹਿੰਸਾ ਉੱਤੇ ਨੂੰ ਨੱਥ ਪਾਉਣ ਲਈ ਹੈਂਡਗੰਨਜ਼ ਦੇ ਇੰਪੋਰਟ,ਖਰੀਦਣ,ਵੇਚਣ ਤੇ ਜਾਂ ਟਰਾਂਸਫਰ ਕਰਨ ਉੱਤੇ ਰੋਕ ਲਾਈ ਜਾਵੇਗੀ।
ਇਹ ਮਾਪਦੰਡ ਹਥਿਆਰਾਂ ਨੂੰ ਨਿਯੰਤਰਿਤ ਕਰਨ ਲਈ ਵੱਡੇ ਪੈਕੇਜ ਦਾ ਹਿੱਸਾ ਹਨ,ਇਸ ਪੈਕੇਜ ਤਹਿਤ ਘਰੇਲੂ ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਜਾਂ ਮੁਜਰਮਾਨਾਂ ਮਾਮਲਿਆਂ ਵਿੱਚ ਰੁੱਝੇ,ਜਿਵੇਂ ਕਿ ਸਟਾਕਿੰਗ ਆਦਿ,ਵਿਅਕਤੀਆਂ ਦਾ ਗੰਨ ਲਾਇਸੰਸ (Gun License) ਰੱਦ ਕਰ ਦਿੱਤਾ ਜਾਵੇਗਾ,ਇਸ ਦੇ ਨਾਲ ਹੀ ਗੰਨ ਸਮਗਲਿੰਗ ਤੇ ਸਮਗਲਿੰਗ (Gun Smuggling And Smuggling) ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਦੀ ਸਜ਼ਾ 10 ਤੋਂ ਵਧਾ ਕੇ 14 ਸਾਲ ਕਰਨ ਦੀ ਤਜਵੀਜ਼ ਵੀ ਦਿੱਤੀ ਗਈ ਹੈ।
ਜਿ਼ਕਰਯੋਗ ਹੈ ਕਿ ਹੈਂਡਗੰਨਜ਼ (Handguns) ਉੱਤੇ ਜਲਦ ਤੋਂ ਜਲਦ ਪਾਬੰਦੀ ਲਵਾਉਣ ਲਈ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ (Public Safety Minister Marco Mendicino) ਨੇ ਇਹ ਰੈਗੂਲੇਟਰੀ ਸੋਧਾਂ (Regulatory Amendments) ਪਿਛਲੀ ਬਸੰਤ ਵਿੱਚ ਹਾਊਸ ਆਫ ਕਾਮਨਜ਼ ਤੇ ਸੈਨੇਟ (House of Commons And Senate) ਵਿੱਚ ਪੇਸ਼ ਕੀਤੀਆਂ ਸਨ।
ਇਨ੍ਹਾਂ ਰੈਗੂਲੇਸ਼ਨਜ਼ (Regulations) ਦੇ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਵੀ ਘੱਟ ਹੀ ਹੈ,ਇਸ ਸਬੰਧੀ ਕਾਨੂੰਨ ਵਿੱਚ ਸੋਧਾਂ ਅਜੇ ਪਾਰਲੀਆਮੈਂਟ (Parliament) ਵੱਲੋਂ ਮਨਜ਼ੂਰ ਨਹੀਂ ਕੀਤੀਆਂ ਗਈਆਂ,ਅੱਜ ਲਾਗੂ ਹੋਣ ਜਾ ਰਹੀ ਤਬਦੀਲੀ ਉਦੋਂ ਤੱਕ ਹੀ ਜਾਰੀ ਰਹੇਗੀ ਜਦੋਂ ਤੱਕ ਪਾਰਲੀਆਮੈਂਟ (Parliament) ਵੱਲੋਂ ਇਸ ਉੱਤੇ ਸਥਾਈ ਰੋਕ ਨਹੀਂ ਲੱਗ ਜਾਂਦੀ।