OTTAWA,(PUNJAB TODAY NEWS CA):- ਬਹੁਤੀਆਂ ਫੂਡ ਪੈਕੇਜਿੰਗ (Food Packaging) ਉੱਤੇ ਲਿਖੀ ਮਿਲਣ ਵਾਲੀ ਤਰੀਕ,ਜਿਸ ਤੋਂ ਪਹਿਲਾਂ ਉਸ ਖਾਣੇ ਨੂੰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ,ਨੂੰ ਹਟਾਉਣ ਲਈ ਨਵੇਂ ਸਿਰੇ ਤੋਂ ਜ਼ੋਰ ਲਾਇਆ ਜਾ ਰਿਹਾ ਹੈ,ਕਈਆਂ ਦਾ ਤਰਕ ਹੈ ਕਿ ਇਸ ਤਰ੍ਹਾਂ ਦੇ ਸੰਕੇਤਾਂ ਨੂੰ ਹਟਾਉਣ ਨਾਲ ਖਾਣਾ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਯੂਰਪ ਵਿੱਚ ਕਈ ਗ੍ਰੌਸਰਜ਼ (Grocers) ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ,ਕਈ ਉਨ੍ਹਾਂ ਦੇ ਨਕਸੇ਼ ਕਦਮ ਉੱਤੇ ਚੱਲਣਾ ਚਾਹੁੰਦੇ ਹਨ,ਪਰ ਸਵਾਲ ਇਹ ਹੈ ਕਿ ਕੀ ਕੈਨੇਡਾ (Canada) ਵਿੱਚ ਇਸ ਨੂੰ ਸਵੀਕਾਰ ਕੀਤਾ ਜਾਵੇਗਾ?ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਬਹੁਤੇ ਕੈਨੇਡੀਅਨ (Canadian) ਅਜਿਹਾ ਕਰਨ ਦੇ ਖਿਲਾਫ ਹਨ,ਫਿਰ ਭਾਵੇਂ ਇਸ ਨਾਲ ਖਾਣੇ ਦੀ ਬਰਬਾਦੀ ਘਟਦੀ ਹੋਵੇ।
ਡਲਹਾਊਜ਼ੀ ਯੂਨੀਵਰਸਿਟੀ (Dalhousie University) ਵਿਖੇ ਐਗਰੀ ਫੂਡ ਐਨਾਲਿਟਿਕਸ ਲੈਬ (Agri Food Analytics Lab) ਵੱਲੋਂ ਕਰਵਾਏ ਸਰਵੇਖਣ ਅਨੁਸਾਰ 62 ਫੀ ਸਦੀ ਕੈਨੇਡੀਅਨ ਬੈਸਟ ਬਿਫੋਰ (62 percent Canadian Best Before) ਤਰੀਕਾਂ ਨੂੰ ਹਟਾਉਣ ਦੇ ਖਿਲਾਫ ਹਨ ਤੇ ਦੋ ਤਿਹਾਈ ਦਾ ਕਹਿਣਾ ਹੈ ਕਿ ਉਹ ਤਾਂ ਇਸ ਦੇ ਬਿਲਕੁਲ ਉਲਟ ਹਨ,ਹੋਰਨਾਂ 11 ਫੀ ਸਦੀ ਲੋਕਾਂ ਦਾ ਕਹਿਣਾ ਹੈ,ਕਿ ਉਨ੍ਹਾਂ ਨੂੰ ਇਹ ਪੱਕਾ ਨਹੀਂ ਪਤਾ ਕਿ ਉਹ ਇਸ ਦੇ ਖਿਲਾਫ ਹਨ ਜਾਂ ਪੱਖ ਵਿੱਚ ਜਦਕਿ 27 ਫੀ ਸਦੀ ਦਾ ਕਹਿਣਾ ਹੈ,ਕਿ ਉਹ ਅਜਿਹਾ ਕਰਨ ਦੇ ਹੱਕ ਵਿੱਚ ਹਨ।