OAKVILLE(PUNJAB TODAY NEWS CA):- ਕੈਨੇਡਾ ਦੇ ਓਕਵਿਲ ਸ਼ਹਿਰ (Oakville In Canada) ‘ਚ ਬੀਤੇ ਦਿਨੀਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦੀ ਮਹਿਲਾ ਸਾਥੀ ਗੰਭੀਰ ਜ਼ਖ਼ਮੀ ਹੋ ਗਈ ਸੀ,ਹਾਲਟਨ ਰੀਜਨਲ ਪੁਲਿਸ (Halton Regional Police) ਵੱਲੋਂ ਨੌਜਵਾਨ ਦੀ ਪਛਾਣ 27 ਸਾਲਾ ਪੰਜਾਬੀ ਨੌਜਵਾਨ ਅਰਮਾਨ ਢਿੱਲੋਂ (Punjabi Youth Armaan Dhillon) ਵਜੋਂ ਕੀਤੀ ਗਈ ਹੈ,ਜੋ ਐਲਬਰਟਾ (Alberta) ਦਾ ਰਹਿਣ ਵਾਲਾ ਸੀ,ਉਸ ਦੀ ਪਹਿਚਾਣ ਗੁਪਤ ਰੱਖੀ ਗਈ ਸੀ।
ਨੌਜਵਾਨ ਦੇ ਪਰਿਵਾਰ ਨੇ ਵੀ ਨੌਜਵਾਨ ਦੀ ਪਹਿਚਾਣ ਬੁੱਧਵਾਰ ਨੂੰ ਕਰ ਲਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਨੌਜਵਾਨ ਦੀ ਪਹਿਚਾਣ ਜਾਰੀ ਕਰ ਦਿੱਤੀ ਸੀ,ਇਹ ਵਾਰਦਾਤ 19 ਅਗਸਤ ਨੂੰ ਤੜਕਸਾਰ ਵਾਪਰੀ, ਮੌਕੇ ’ਤੇ ਪਹੁੰਚੇ ਪੁਲਿਸ ਅਫ਼ਸਰਾਂ ਨੂੰ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ ਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ,ਕਿਉਂਕਿ ਅਰਮਾਨ ਢਿੱਲੋਂ (Armaan Dhillon) ਨੂੰ ਕਈ ਗੋਲੀਆਂ ਲੱਗੀਆਂ ਹੋਈਆਂ ਸਨ,ਅਰਮਾਨ ਢਿੱਲੋਂ (Armaan Dhillon) ਦੀ ਜਖ਼ਮੀ ਮਹਿਲਾ ਸਾਥੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਪੁਲਿਸ ਨੇ ਪਹਿਲਾਂ ਇਸ ਨੂੰ ਇੱਕ ਮਿੱਥ ਕੇ ਕੀਤੀ ਗਈ ਵਾਰਦਾਤ ਕਰਾਰ ਦਿੱਤਾ ਸੀ,ਪੁਲਿਸ ਨੇ ਸ਼ੱਕੀ ਹਮਲਾਵਰਾਂ ਵਲੋਂ ਵਰਤੀ ਗਈ ਕਾਰ ਦੀ ਪਹਿਚਾਣ ਕਰ ਲਈ ਹੈ,ਦੱਸਣਯੋਗ ਹੈ ਕਿ ਅਰਮਾਨ ਢਿੱਲੋਂ (Armaan Dhillon) ਖ਼ੁਦ ਵੀ ਕਤਲ ਦੇ ਕੇਸ ’ਚ ਦੋਸ਼ੀ ਰਹਿ ਚੁੱਕਾ ਹੈ ਅਤੇ 2018 ’ਚ ਉਹ ਇਸ ਮਾਮਲੇ ’ਚੋਂ ਬਰੀ ਹੋਇਆ ਸੀ,ਉਸ ਉੱਤੇ ਸਾਲ 2016 ਵਿਚ ਕਲੱਬ ’ਚ ਇੱਕ ਅਮੀਨ ਮੁਹੰਮਦ ਨਾਂ ਦੇ ਵਿਅਕਤੀ ਦਾ ਕਤਲ ਕਰਨ ਅਤੇ ਉਸ ਦੇ ਭਰਾ ਨੂੰ ਜਖ਼ਮੀ ਕਰਨ ਦੇ ਆਰੋਪ ਸਨ।