HAMILTON,(PUNJAB TODAY NEWS CA):- ਸਟੱਡੀ ਵੀਜ਼ਾ (Study Visa) ’ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ,ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ 22 ਅਗਸਤ 2022 ਨੂੰ ਹੈਮਿਲਟਨ (Hamilton) ਵਿਚ ਵਾਪਰਿਆ,ਜਲੰਧਰ (Jalandhar) ਦੇ ਰਹਿਣ ਵਾਲੇ ਅਪਰਮਪਾਰ ਸਿੰਘ (Aparampar Singh) ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਉਹ ਆਪਣੇ ਮਾਪਿਆਂ ਦ ਇਕਲੌਤਾ ਪੁੱਤ ਸੀ,ਨੌਜਵਾਨ ਦੀ ਦੇਹ ਭਾਰਤ ਲਿਆਉਣ ਲਈ ਮਾਪਿਆਂ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ,ਇਸ਼ ਤੋਂ ਇਲਾਵਾ ਅਪਰਮਪਾਰ ਦੀ ਭੈਣ ਸੋਸ਼ਲ ਮੀਡੀਆ ਜ਼ਰੀਏ ਵੀ ਫੰਡ ਇਕੱਠਾ ਕਰ ਰਹੀ ਹੈ।
ਮ੍ਰਿਤਕ ਨੌਜਵਾਨ ਅਪਰਮਪਾਰ ਸਿੰਘ (Aparampar Singh) ਦੇ ਪਿਤਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਅਪ੍ਰੈਲ ਮਹੀਨੇ ਵਿਚ ਪੜ੍ਹਾਈ ਲਈ ਵਿਦੇਸ਼ ਗਿਆ ਸੀ,ਰਿਸ਼ਤੇਦਾਰਾਂ ਦਾ ਕਹਿਣਾ ਹੈ,ਅਪਰਮਪਾਰ ਸਿੰਘ (Aparampar Singh) ਦੀ ਲਾਸ਼ ਵਾਪਸ ਲਿਆਉਣ ਲਈ ਕਾਗਜ਼ੀ ਕਾਰਵਾਈ ਕੀਤੀ ਜਾ ਰਹੇ ਹੈ ਅਤੇ ਇਸ ਵਿਚ ਲਗਭਗ 10 ਦਿਨ ਲੱਗਣਗੇ।