spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂFreeland ਖਿਲਾਫ ਵਾਪਰੀ ਘਟਨਾ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਆਸੀ ਆਗੂਆਂ...

Freeland ਖਿਲਾਫ ਵਾਪਰੀ ਘਟਨਾ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਆਸੀ ਆਗੂਆਂ ਨੂੰ ਇੱਕਜੁੱਟ ਹੋਣ ਦਾ ਦਿੱਤਾ ਸੱਦਾ

PUNJAB TODAY NEWS CA:-

OTTAWA,(PUNJAB TODAY NEWS CA):- ਅਲਬਰਟਾ (Alberta) ਵਿੱਚ ਵਿੱਤ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ (Finance Minister and Deputy Prime Minister Chrystia Freeland) ਨੂੰ ਹਿੰਸਕ ਧਮਕੀਆਂ ਦੇਣ ਤੇ ਗਾਲਾਂ ਕੱਢਣ ਵਰਗੀ ਵਾਪਰੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਸਿਆਸੀ ਆਗੂਆਂ ਨੂੰ ਅਜਿਹੀ ਘਟਨਾ ਖਿਲਾਫ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ।


ਵੀਕੈਂਡ (Weekend) ਉੱਤੇ ਆਨਲਾਈਨ ਸਰਕੂਲੇਟ (Circulate Online) ਕੀਤੇ ਗਏ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ,ਕਿ ਫਰੀਲੈਂਡ (Freeland) ਸੁ਼ੱਕਰਵਾਰ ਨੂੰ ਜਦੋਂ ਗ੍ਰੈਂਡ ਪ੍ਰੇਰੀਜ਼ (Grand Prairies) ਦੇ ਸਿਟੀ ਹਾਲ ਵਿੱਚ ਦਾਖਲ ਹੋਣ ਲਈ ਲਿਫਟ ਵਿੱਚ ਚੜ੍ਹ ਰਹੀ ਸੀ ਤਾਂ ਇੱਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ, ਧਮਕੀਆਂ ਦਿੱਤੀਆਂ ਗਈਆਂ ਤੇ ਗੱਦਾਰ ਕਹਿ ਕੇ ਸੱਦਿਆ ਗਿਆ।


ਐਤਵਾਰ (Sunday) ਨੂੰ ਐਲਜੀਬੀਟੀਕਿਊ ਕਮਿਊਨਿਟੀਜ਼ (LGBTQ Communities) ਦੀ ਮਦਦ ਲਈ ਜਾਰੀ ਕੀਤੇ ਗਏ ਐਕਸ਼ਨ ਪਲੈਨ (Action Plan) ਨੂੰ ਫੰਡ ਦੇਣ ਸਬੰਧੀ ਐਲਾਨ ਕਰਨ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਇਸ ਘਟਨਾ ਦਾ ਜਿ਼ਕਰ ਕੀਤਾ,ਉਨ੍ਹਾਂ ਆਖਿਆ ਕਿ ਜੋ ਕੁੱਝ ਫਰੀਲੈਂਡ ਨਾਲ ਹੋਇਆ ਉਹ ਇੱਕਲੀ-ਕਾਰੀ ਘਟਨਾ ਨਹੀਂ ਹੈ ਸਗੋਂ ਖਾਸਤੌਰ ਉੱਤੇ ਮਹਿਲਾਵਾਂ ਤੇ ਘੱਟ ਗਿਣਤੀਆਂ ਖਿਲਾਫ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments