spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCovid-19 ਦੀ Booster Dose ਨੂੰ ਲੈ ਕੇ ਇੱਕ ਰਾਇ ਨਹੀਂ ਰੱਖਦੇ Infectious...

Covid-19 ਦੀ Booster Dose ਨੂੰ ਲੈ ਕੇ ਇੱਕ ਰਾਇ ਨਹੀਂ ਰੱਖਦੇ Infectious Diseases ਮਾਹਿਰ

PUNJAB TODAY NEWS CA:-

OTTAWA,(PUNJAB TODAY NEWS CA):- Western University ਵੱਲੋਂ ਆਪਣੇ ਸਟਾਫ ਤੇ ਵਿਦਿਆਰਥੀਆਂ ਲਈ ਬੂਸਟਰ ਦੀ ਡੋਜ਼ (Booster Dose) ਲਾਜ਼ਮੀ ਕੀਤੀ ਗਈ ਹੈ,ਪਰ ਸਾਰੇ ਇਨਫੈਕਸ਼ੀਅਸ ਡਜ਼ੀਜ਼ ਮਾਹਿਰ (Infectious Disease Specialist) ਇਸ ਡੋਜ਼ ਦੇ ਫਾਇਦਿਆਂ ਨਾਲ ਇਤਫਾਕ ਨਹੀਂ ਰੱਖਦੇ,ਯੂਨੀਵਰਸਿਟੀ ਦਾ ਕਹਿਣਾ ਹੈ ਕਿ ਬੂਸਟਰ ਡੋਜ਼ (Booster Dose) ਲਵਾਉਣ ਨਾਲ ਇਸ ਸਾਲ ਕੈਂਪਸ ਉੱਤੇ ਕੋਵਿਡ-19 (Covid-19) ਫੈਲਣ ਦਾ ਖਤਰਾ ਘੱਟ ਰਹੇਗਾ।

ਮੈਕਮਾਸਟਰ ਯੂਨੀਵਰਸਿਟੀ (McMaster University) ਦੀ ਇਨਫੈਕਸ਼ੀਅਸ ਡਜ਼ੀਜ਼ ਮਾਹਿਰ ਡਾ· ਮਾਰਥਾ ਫੁਲਫੋਰਡ (Infectious Disease Expert Dr. Martha Fulford)ਦਾ ਕਹਿਣਾ ਹੈ ਕਿ ਉਹ ਵੈਕਸੀਨ ਦੀ ਸਮੁੱਚੀ ਮੈਡੀਕਲ ਅਹਿਮੀਅਤ ਨੂੰ ਸਮਝਦੀ ਹੈ ਪਰ ਪਬਲਿਕ ਹੈਲਥ ਲਈ ਬੂਸਟਰ ਸ਼ੌਟਸ ਨੂੰ ਲਾਜ਼ਮੀ ਕੀਤੇ ਜਾਣ ਨਾਲ ਸਹਿਮਤ ਨਹੀਂ ਹੈ,ਉਨ੍ਹਾਂ ਇਹ ਵੀ ਆਖਿਆ ਕਿ ਬੂਸਟਰ ਸ਼ੌਟ (Booster Shot) ਲਵਾਉਣਾ ਚਾਹੀਦਾ ਹੈ ਜਾਂ ਨਹੀਂ ਇਹ ਫੈਸਲਾ ਹਰੇਕ ਵਿਅਕਤੀ ਦਾ ਨਿਜੀ ਮਾਮਲਾ ਹੋਣਾ ਚਾਹੀਦਾ ਹੈ।

ਉਨ੍ਹਾਂ ਓਮਾਇਕ੍ਰੌਨ ਤੇ ਸਬ ਵੇਰੀਐਂਟਸ (Sub Variants On Omicron) ਦੇ ਫੈਲਣ ਦਾ ਹਵਾਲਾ ਦਿੰਦਿਆਂ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੋਵਿਡ ਵੈਕਸੀਨਜ਼ (Covid Vaccines) ਇਸ ਨੂੰ ਅੱਗੇ ਫੈਲਣ ਤੋਂ ਨਹੀਂ ਰੋਕਦੀਆਂ,ਉਨ੍ਹਾਂ ਆਖਿਆ ਕਿ ਪਬਲਿਕ ਹੈਲਥ (Public Health) ਦੀ ਭਲਾਈ ਲਈ ਬੂਸਟਰ ਸ਼ੌਟ ਨੂੰ ਲਾਜ਼ਮੀ ਕੀਤੇ ਜਾਣ ਨਾਲ ਕੁੱਝ ਸੰਵਰਨ ਨਹੀਂ ਵਾਲਾ,ਉਨ੍ਹਾਂ ਅੱਗੇ ਆਖਿਆ ਕਿ ਬਜ਼ੁਰਗਾਂ,ਇਮਿਊਨੋ ਕੰਪਰੋਮਾਈਜ਼ਡ (Immuno Compromised) ਵਿਅਕਤੀਆਂ ਲਈ ਬੂਸਟਰ ਸ਼ੌਟ (Booster Shot) ਲਾਹੇਵੰਦ ਹੋ ਸਕਦੇ ਹਨ ਪਰ ਜਿਨ੍ਹਾਂ ਨੌਜਵਾਨਾਂ ਨੇ ਪਹਿਲਾਂ ਹੀ ਦੋ ਡੋਜ਼ਾਂ ਲਵਾ ਲਈਆਂ ਹਨ ਜਾਂ ਜਿਹੜਾ ਕੋਵਿਡ-19 (Covid-19) ਤੋਂ ਰਿਕਵਰ ਕਰ ਚੁੱਕਿਆ ਹੈ,ਉਸ ਲਈ ਇਸ ਤਰ੍ਹਾਂ ਬੂਸਟਰ ਡੋਜ਼ (Booster Shot) ਦੀ ਕੋਈ ਲੋੜ ਨਹੀਂ।

ਦੂਜੇ ਪਾਸੇ ਡਲਹਾਊਜ਼ੀ ਯੂਨੀਵਰਸਿਟੀ ਦੀ ਐਸੋਸਿਏਟ ਪ੍ਰੋਫੈਸਰ ਆਫ ਪੈਡੀਐਟ੍ਰਿਕਸ,ਕਮਿਊਨਿਟੀ ਹੈਲਥ ਐਂਡ ਐਪਿਡੇਮੌਲੋਜੀ ਕਰੀਨਾ ਟੌਪ (Associate Professor of Pediatrics, Community Health and Epidemiology Karina Topp) ਨੇ ਆਖਿਆ ਕਿ ਉਹ ਇਨ੍ਹਾਂ ਬੂਸਟਰ ਡੋਜ਼ਾਂ ਦੀ ਹਮਾਇਤ ਕਰਦੀ ਹੈ,ਵੈਸਟਰਨ ਦੇ ਪ੍ਰੋਵੋਸਟ ਤੇ ਵਾਈਸ ਪ੍ਰੈਜ਼ੀਡੈਂਟ ਫਲੋਰੈਂਟਾਈਨ (Vice President Florentine) ਨੇ ਆਖਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ (University) ਵੱਲੋਂ ਸਟਾਫ ਤੇ ਬੱਚਿਆਂ ਨੂੰ ਇਸ ਸਾਲ ਵੈਕਸੀਨ (Vaccine) ਦੀ ਬੂਸਟਰ ਡੋਜ਼ (Booster Shot) ਦੇਣ ਦਾ ਫੈਸਲਾ ਬਹੁਤ ਸੋਚ ਵਿਚਾਰ ਤੋਂ ਬਾਅਦ ਤੇ ਮਾਹਿਰਾਂ ਦੀ ਰਾਇ ਅਨੁਸਾਰ ਹੀ ਲਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments