OTTAWA,(PUNJAB TODAY NEWS CA):- ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ (Public Safety Minister Marco Mendicino) ਦਾ ਕਹਿਣਾ ਹੈ ਕਿ ਸਿਆਸਤਦਾਨਾਂ ਦੀ ਸਕਿਊਰਿਟੀ (Security) ਵਧਾਉਣ ਦੇ ਮਾਮਲੇ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ,ਉਨ੍ਹਾਂ ਆਖਿਆ ਕਿ ਕਈ ਸਿਆਸਤਦਾਨਾਂ ਨੂੰ ਜਿਵੇਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਾਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਉਹ ਜਮਹੂਰੀਅਤ ਨੂੰ ਖਤਰੇ ਤੋਂ ਇਲਾਵਾ ਕੁੱਝ ਨਹੀਂ,ਉਨ੍ਹਾਂ ਇਹ ਵੀ ਆਖਿਆ ਕਿ ਜਿਵੇਂ ਸਕਿਊਰਿਟੀ ਵਾਲੇ ਹਾਲਾਤ ਗੁੰਝਲਦਾਰ ਹੁੰਦੇ ਜਾ ਰਹੇ ਹਨ,ਅਜਿਹੇ ਵਿੱਚ ਤਾਪਮਾਨ ਨੂੰ ਥੋੜ੍ਹਾ ਘੱਟ ਕਰਨ ਦੀ ਲੋੜ ਹੈ।
ਜਿ਼ਕਰਯੋਗ ਹੈ ਕਿ ਅਲਬਰਟਾ (Alberta) ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ (Deputy Prime Minister Chrystia Freeland) ਨੂੰ ਪਰੇਸ਼ਾਨ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਸਿਆਸਤਦਾਨਾਂ ਦੀ ਸਕਿਊਰਿਟੀ ਵਧਾਉਣ ਉੱਤੇ ਚਰਚਾ ਕੀਤੀ ਜਾ ਰਹੀ ਹੈ,ਇਸ ਵੀਡੀਓ ਵਿੱਚ ਇੱਕ ਵਿਅਕਤੀ ਗ੍ਰੈਂਡ ਪ੍ਰੇਰੀ,ਅਲਬਰਟਾ ਦੇ ਸਿਟੀ ਹਾਲ ਵਿੱਚ ਫਰੀਲੈਂਡ (Freeland) ਤੇ ਉਨ੍ਹਾਂ ਦੇ ਸਟਾਫ ਵੱਲੋਂ ਇੱਕ ਐਲੇਵੇਟਰ ਵਿੱਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੂੰ ਗਾਲਾਂ ਕੱਢਦਾ ਤੇ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ।
ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ (Public Safety Minister Marco Mendicino) ਨੇ ਆਖਿਆ ਕਿ ਮੰਤਰੀਆਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਨਾ ਤੇ ਧਮਕੀਆਂ ਦਿੱਤਾ ਜਾਣਾ ਪੱਖਪਾਤ ਵਾਲਾ ਮੁੱਦਾ ਨਹੀਂ ਹੈ,ਅਸੀਂ ਵੇਖ ਰਹੇ ਹਾਂ ਕਿ ਮਹਿਲਾਵਾਂ, ਹੋਰ ਨਸਲਾਂ ਨਾਲ ਸਬੰਧਤ ਕੈਨੇਡੀਅਨਜ਼ ਤੇ ਇੰਡੀਜੀਨਸ (Canadians And Indigenous) ਲੋਕਾਂ ਖਿਲਾਫ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ,ਫਰੀਲੈਂਡ (Freeland) ਨਾਲ ਵਾਪਰੀ ਇਸ ਤਰ੍ਹਾਂ ਦੀ ਘਟਨਾ ਦੀ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਨਿੰਦਾ ਕੀਤੀ ਗਈ ਤੇ ਕਈਆਂ ਨੇ ਤਾਂ ਖੁਦ ਨਾਲ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਵੀ ਦੱਸਿਆ।
ਇਸ ਦੌਰਾਨ ਮਨਿਸਟਰ ਆਫ ਵੁਮਨ ਐਂਡ ਜੈਂਡਰ ਇਕੁਆਲਿਟੀ ਮਾਰਸੀ ਲੇਨ (Minister of Women and Gender Equality Marcy Lane) ਨੇ ਆਖਿਆ ਕਿ ਇਹ ਸੱਭ ਸੱਚਮੁੱਚ ਵਾਪਰ ਰਿਹਾ ਹੈ ਤੇ ਉਨ੍ਹਾਂ ਆਖਿਆ ਕਿ ਉਹ ਪਹਿਲਾਂ ਜਰਨਲਿਸਟ ਸੀ ਤੇ ਫਿਰ ਸੱਤਾ ਵਿੱਚ ਆਈ,ਦੋਵਾਂ ਖੇਤਰਾਂ ਵਿੱਚ ਹੀ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ,ਮਨਿਸਟਰ ਆਫ ਫੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਕਰੀਨਾ ਗੋਲਡ (Minister of Families, Children and Social Development Karina Gould) ਨੇ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲਣ ਤੇ ਸਰਕਾਰ ਦੀ ਚਿੰਤਾ ਨੂੰ ਜਾਇਜ਼ ਦੱਸਿਆ,ਉਨ੍ਹਾਂ ਆਖਿਆ ਕਿ ਬੜੇ ਦੁਖ ਵਾਲੀ ਗੱਲ ਹੈ ਕਿ ਸਾਨੂੰ ਕੈਨੇਡਾ ਵਰਗੇ ਦੇਸ਼ ਵਿੱਚ ਇਸ ਤਰ੍ਹਾਂ ਦੇ ਮੁੱਦੇ ਉੱਤੇ ਗੱਲ ਕਰਨੀ ਪੈ ਰਹੀ ਹੈ।
ਸਾਬਕਾ ਫਿਸ਼ਰੀਜ਼,ਓਸ਼ਨਜ਼ ਤੇ ਕੈਨੇਡੀਅਨ ਕੋਸਟ ਗਾਰਡ ਮੰਤਰੀ ਬਰਨਾਡੈਟ ਜੌਰਡਨ (Former Fisheries, Oceans and Canadian Coast Guard Minister Bernadette Jordan) ਨੇ ਆਖਿਆ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਨੂੰ ਸਿਆਸਤਦਾਨਾਂ ਦੀ ਸਕਿਊਰਿਟੀ (Security) ਬਾਰੇ ਗੱਲ ਕਰਨੀ ਪੈ ਰਹੀ ਹੈ,ਜਿ਼ਕਰਯੋਗ ਹੈ ਕਿ ਇਹ ਕੋਈ ਨਵਾਂ ਮੁੱਦਾ ਨਹੀਂ ਹੈ,ਪਿੱਛੇ ਜਿਹੇ ਹੋਈਆਂ ਫੈਡਰਲ ਚੋਣਾਂ (Federal Elections) ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਕੀਤੇ ਜਾ ਰਹੇ ਇੱਕ ਕੈਂਪੇਨ ਈਵੈਂਟ (Campaign Event) ਦੌਰਾਨ ਉਨ੍ਹਾਂ ਉੱਤੇ ਬੱਜਰੀ ਸੁੱਟੀ ਗਈ ਸੀ,ਐਨਡੀਪੀ ਆਗੂ ਜਗਮੀਤ ਸਿੰਘ ਉੱਤੇ ਵੀ ਓਨਟਾਰੀਓ ਚੋਣ ਕੈਂਪੇਨ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਗਲਤ ਫਬਤੀਆਂ ਕੱਸੀਆਂ ਗਈਆਂ ਸਨ।