Gurdaspur, 1 September 2022,(PUNJAB TODAY NEWS CA):- ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ (Jagat Guru Shri Guru Nanak Dev Ji) 1487 ਈਸਵੀ ਨੂੰ ਸੁਲਤਾਨਪੁਰ ਲੋਧੀ (Sultanpur Lodhi) ਤੋਂ ਬਟਾਲਾ (Batala) ਦੀ ਧਰਤੀ ਤੇ ਮਾਤਾ ਸੁਲੱਖਣੀ ਜੀ (Mata Sulakhani) ਨੂੰ ਵਿਆਹੁਣ ਆਏ ਸੀ,ਉਸ ਦਿਨ ਤੋਂ ਬਾਅਦ ਹਰ ਸਾਲ ਜਗਤ ਗੁਰੂ ਜੀ ਦਾ ਵਿਆਹ ਪੁਰਬ ਬਟਾਲਾ (Purab Batala) ਦੀ ਧਰਤੀ ਤੇ ਇਤਿਹਾਸਿਕ ਗੁਰਦਵਾਰਾ ਸ੍ਰੀ ਕੰਧ ਸਾਹਿਬ (Historical Gurudwara Shri Kandh Sahib) ਵਿਖੇ ਮਨਾਇਆ ਜਾਂਦਾ ਹੈ।
ਅਤੇ ਇਸ ਸਾਲ ਵੀ 535 ਵਾ ਵਿਵਾਹ ਪੂਰਬ ਬਟਾਲਾ (Batala) ਵਿਖੇ 3 ਸਤੰਬਰ ਨੂੰ ਮਨਾਇਆ ਜਾਵੇਗਾ,ਜਿਸਦੇ ਲਈ ਅੱਜ ਬਟਾਲਾ (Batala) ਦੇ ਇਤਹਾਸਿਕ ਗੁਰਦਵਾਰਾ ਸਤਕਰਤਾਰੀਆਂ ਤੋਂ ਸੰਗਤਾਂ ਸੁਲਤਾਨਪੁਰ ਸਥਿੱਤ ਗੁਰਦਵਾਰਾ ਬੇੜ ਸਾਹਿਬ ਨਗਰ ਕੀਰਤਨ (Gurdwara Bed Sahib Nagar Kirtan located in Sultanpur) ਨੂੰ ਲੈਣ ਲਈ ਰਵਾਨਾ ਹੋਈਆਂ।
ਜੋ ਕੱਲ 2 ਸਤੰਬਰ ਦੇਰ ਰਾਤ ਤੱਕ ਬਟਾਲਾ ਪੁਹੰਚਣਗੀਆਂ ਅਤੇ ਫਿਰ 3 ਸਤੰਬਰ ਨੂੰ ਬਟਾਲਾ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ (Vishal Nagar Kirtan) ਨਿਕਲੇਗਾ ਜੋ ਬਟਾਲਾ ਦੇ ਹਰ ਇਲਾਕੇ ਵਿੱਚੋ ਹੁੰਦਾ ਹੋਇਆ ਗੁਰਦਵਾਰਾ ਸ਼੍ਰੀ ਕੰਧ ਸਾਹਿਬ (Gurudwara Shri Kandh Sahib) ਸਮਾਪਤ ਹੋਵੇਗਾ,ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਦਾ 535ਵਾਂ ਵਿਆਹ ਪੁਰਬ ਪੂਰੇ ਚਾਵਾਂ ਅਤੇ ਮਾਲਰਾਂ ਨਾਲ ਸੰਗਤ ਦੇ ਵਲੋਂ ਮਨਾਇਆ ਜਾਵੇਗਾ।
ਵਿਆਹ ਪੁਰਬ ਨੂੰ ਲੈਕੇ ਗੁਰਦਵਾਰਾ ਸ੍ਰੀ ਕੰਧ ਸਾਹਿਬ (Gurudwara Shri Kandh Sahib) ਦੇ ਲੰਗਰ ਹਾਲ ਵਿਖੇ ਕੁਇੰਟਲਾ (Quintala) ਦੇ ਹਿਸਾਬ ਨਾਲ ਪ੍ਰਸ਼ਾਦ ਰੂਪੀ ਵੱਖ ਵੱਖ ਤਰਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ ਜੋ ਵਿਆਹ ਪੁਰਬ ਦੀ ਖੁਸ਼ੀ ਵਿਚ ਸੰਗਤ ਵਿਚ ਵਰਤਾਈਆ ਜਾਣਗੀਆਂ,ਇਸ ਮੌਕੇ ਸੰਗਤ ਵਿੱਚ ਵਿਆਹ ਪੁਰਬ ਨੂੰ ਲੈਕੇ ਕਾਫੀ ਖੁਸ਼ੀ ਨਜਰ ਆ ਰਹੀ ਹੈ।