Friday, March 24, 2023
spot_imgspot_imgspot_imgspot_img
HomeਮਨੌਰੰਜਨSonali Phogat Murder Case: Goa Police ਦੀ ਟੀਮ ਜਾਂਚ ਲਈ Hisar ਪਹੁੰਚੀ

Sonali Phogat Murder Case: Goa Police ਦੀ ਟੀਮ ਜਾਂਚ ਲਈ Hisar ਪਹੁੰਚੀ

PUNJAB TODAY NEWS CA:-

Hisar,September 1,2022,(PUNJAB TODAY NEWS CA):-  ਸੋਸ਼ਲ ਮੀਡੀਆ ਸਟਾਰ (Social Media Star) ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਕਤਲ ਕੇਸ (Sonali Phogat Murder Case) ਦੀ ਜਾਂਚ ਵਿਚ ਗੋਆ ਪੁਲਿਸ (Goa Police) ਦੀ ਟੀਮ ਹਿਸਾਰ ਪਹੁੰਚੀ,ਇਹ ਪਹਿਲਾਂ ਇਹ ਟੀਮ ਗੋਆ (Team Goa) ਦੇ ਸਦਰ ਪੁਲਿਸ ਥਾਣੇ (Sadar Police Station) ਪਹੁੰਚੀ।

ਟੀਮ ਨੇ ਕੇਸ ਨਾਲ ਜੁੜੇ ਸਬੂਤ ਇਕੱਠੇ ਕੀਤੇ ਅਤੇ ਇਸ ਮਗਰੋਂ ਫੋਗਾਟ ਦੇ ਫਾਰਮ ਹਾਊਸ (Farm House) ਵੀ ਗਈ,ਟੀਮ ਨੇ ਫੋਗਾਟ ਫਾਰਮ ਹਾਊਸ (Fogat Farm House) ਦੀ ਸਾਂਭ ਸੰਭਾਲ ਕਰਨ ਵਾਲੇ ਸ਼ਿਵਮ ਨਾਂ ਦੇ ਵਿਅਕਤੀ ਨੂੰ ਯੂ ਪੀ (UP) ਦੇ ਮੇਰਠ (Meerut) ਅਤੇ ਗਾਜ਼ੀਆਬਾਦ (Ghaziabad) ਇਲਾਕੇ ਤੋਂ ਕਾਬੂ ਕੀਤਾ।

ਸੋਨਾਲੀ ਫੋਗਾਟ (Sonali Phogat) ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸ਼ਿਵਮ ਨਾਂ ਦਾ ਇਹ ਵਿਅਕਤੀ ਫਾਰਮ ਹਾਊਸ (Farm House) ਵਿਚੋਂ ਲੈਪਟਾਪ,ਮੋਬਾਈਲ ਅਤੇ ਸੀ ਸੀ ਟੀ ਵੀ (CCTV) ਦਾ ਡੀ ਵੀ ਆਰ ਵਗੈਰਾ ਲੈ ਕੇ ਫਰਾਰ ਹੈ,ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਸ਼ਿਵਮ ਕੋਲੋਂ ਇਹ ਵਸਤਾਂ ਬਰਾਮਦ ਕਰ ਲਈਆਂ ਹਨ ਅਤੇ ਹੁਣ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਸੋਨਾਲੀ ਫੋਗਾਟ (Sonali Phogat) ਦੀ ਗੋਆ (Goa) ਵਿਚ ਲਾਸ਼ ਬਰਾਮਦ ਹੋਈ ਸੀ,ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਸਦੇ ਮੈਨੇਜਰ ਨੇ ਉਸ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸਦਾ ਕਤਲ ਕੀਤਾ ਹੈ,ਗੋਆ ਪੁਲਿਸ (Goa Police) ਨੇ ਕਤਲ ਕੇਸ ਦਰਜ ਕਰਨ ਤੋਂ ਬਾਅਦ ਮੈਨੇਜਰ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਨਾਂ ਜ਼ੁਰਮ ਵੀ ਕਬੂਲ ਕਰ ਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular