New Mumbai,22 April,2024,(Punjab Today News Ca):- ਬੌਲੀਵੁੱਡ ਅਦਾਕਾਰ ਰਣਵੀਰ ਸਿੰਘ (Bollywood Actor Ranveer Singh) ਨੇ ਆਪਣੇ ਡੀਪਫੇਕ ਵੀਡੀਓ (Deepfake Video) ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ,ਰਣਵੀਰ ਸਿੰਘ ਦੇ ਸਰਕਾਰੀ ਬੁਲਾਰੇ ਨੇ ਸ਼ਿਕਾਇਤ ਦਰਜ ਕਰਵਾਉਣ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਇਕ ਬਿਆਨ ਜਾਰੀ ਕਰਦੇ ਹੋਏ ਬੁਲਾਰੇ ਨੇ ਕਿਹਾ, ‘ਹਾਂ, ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ,ਅਤੇ ਰਣਵੀਰ ਸਿੰਘ ਦੇ ਏਆਈ ਦੁਆਰਾ ਤਿਆਰ ਕੀਤੇ ਗਏ ਡੀਪਫੇਕ ਵੀਡੀਓ (Deepfake Video) ਦਾ ਪ੍ਰਚਾਰ ਕਰਨ ਵਾਲੇ ਹੈਂਡਲ ਦੇ ਖਿਲਾਫ ਐਫਆਈਆਰ ਦਰਜ (FIR Lodged) ਕੀਤੀ ਗਈ ਹੈ,ਸ਼ਿਕਾਇਤ ਦਰਜ ਕਰਵਾਉਣ ਤੋਂ ਇਲਾਵਾ ਰਣਵੀਰ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਆਪਣੇ ਫਾਲੋਅਰਜ਼ ਨੂੰ ਚਿਤਾਵਨੀ ਦਿੱਤੀ ਸੀ ਅਤੇ ਲਿਖਿਆ ਸੀ, ‘ਦੋਸਤੋ, ਡੀਪ ਫੇਕ ਤੋਂ ਬਚੋ।’
ਡੀਪਫੇਕ ਵੀਡੀਓ (Deepfake Video) ‘ਚ ਰਣਵੀਰ ਇਕ ਸਿਆਸੀ ਪਾਰਟੀ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ,ਇਹ ਵੀਡੀਓ ਰਣਵੀਰ ਦੇ ਵਾਰਾਣਸੀ ਦੌਰੇ ਦਾ ਹੈ,ਜਿਸ ‘ਚ ਉਹ ਸ਼ਹਿਰ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕਰ ਰਹੇ ਸਨ,ਡੀਪਫੇਕ ਵੀਡੀਓ ‘ਚ ਰਣਵੀਰ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ- ‘ਮੋਦੀ ਜੀ ਦਾ ਮਕਸਦ ਹੈ ਖੁਦ ਖੁਸ਼ੀ ਮਨਾਉਣਾ ਤੇ ਸਾਡੀ ਜ਼ਿੰਦਗੀ ਨੂੰ ਦੁਖੀ ਕਰਨਾ ਹੈ,ਸਾਡਾ ਦਰਦ, ਸਾਡੀ ਬੇਰੁਜ਼ਗਾਰੀ