
PUNJAB TODAY NEWS CA:- ਕੈਨੇਡਾ (Canada) ਦੇ ਵੱਖ ਵੱਖ ਸ਼ਹਿਰਾਂ ਵਿਚ ਸਥਿਤ ਯੂਨੀਵਰਸਿਟੀਆਂ ਤੇ ਕਾਲਜਾਂ (Universities And Colleges) ਵਿੱਚ ਸਤੰਬਰ ਮਹੀਨੇ ਤੋਂ ਨਵਾਂ ਸੈਸ਼ਨ (New Session) ਸ਼ੁਰੂ ਹੋ ਚੁੱਕਿਆ ਹੈ,ਹਜ਼ਾਰਾਂ ਵਿਦਿਆਰਥੀ ਆਖਰੀ ਸਮੇਂ ਵਿੱਚ ਆ ਰਹੇ ਵੀਜ਼ੇ ਕਾਰਨ ਮਹਿੰਗੀਆਂ ਹਵਾਈ ਟਿਕਟਾਂ ਖਰੀਦਣ ਲਈ ਮਜ਼ਬੂਰ ਹਨ,ਮੌਜੂਦਾ ਸਮੇਂ ਵਿੱਚ ਦਿੱਲੀ ਤੋਂ ਟੋਰਾਂਟੋ (Delhi To Toronto) ਲਈ ਸਭ ਤੋਂ ਸਸਤੀ ਹਵਾਈ ਟਿਕਟ (Cheap Flight Tickets) 1 ਲੱਖ 67 ਹਜ਼ਾਰ ਰੁਪਏ ਦੀ ਔਸਤ ਬੇਸ ਪ੍ਰਾਈਸ (Average Base Price) ਨਾਲ ਮਿਲ ਰਹੀ ਹੈ ਅਤੇ ਇਸ ‘ਤੇ ਟੈਕਸ ਅਤੇ ਚਾਰਜਿਜ਼ (Taxes And Charges) ਆਦਿ ਲਗਾਉਣ ਤੋਂ ਬਾਅਦ ਇਹ ਲਗਭਗ 2 ਲੱਖ ਰੁਪਏ ਤੱਕ ਦੀ ਪੈ ਰਹੀ ਹੈ।
ਇਹ ਉਡਾਣਾਂ 26 ਤੋਂ 30 ਘੰਟਿਆਂ ਵਿੱਚ ਇੱਕ ਜਾਂ ਦੋ ਸਟਾਪਾਂ ਨਾਲ ਕੈਨੇਡਾ (Canada) ਪਹੁੰਚ ਜਾਂਦੀਆਂ ਹਨ,16 ਤੋਂ 20 ਘੰਟੇ ਦੇ ਸਿੱਧੇ ਜਾਂ ਇੱਕ ਜਾਂ ਦੋ ਘੰਟੇ ਦੇ ਸਟਾਪੇਜ ਵਾਲੀਆਂ ਟਿਕਟਾਂ ਦੀ ਕੀਮਤ 2 ਲੱਖ 20 ਹਜ਼ਾਰ ਤੋਂ 3 ਲੱਖ ਰੁਪਏ ਹੋ ਗਈ ਹੈ,ਪਰ ਜੇਕਰ ਤੁਸੀਂ ਤਤਕਾਲ ਟਿਕਟ ਲੈਣੀ ਹੋਵੇ ਤਾਂ ਫਿਰ ਟਿਕਟ 3-3 ਲੱਖ ਰੁਪਏ ਤੱਕ ਮਿਲ ਰਹੀ ਹੈ,ਟਿਕਟਾਂ ਦੇ ਅਜਿਹੇ ਵਿੱਚ ਵਿਦਿਆਰਥੀਆਂ ਨੂੰ ਕੈਨੇਡਾ (Canada) ਜਾਣਾ ਬਹੁਤ ਮਹਿੰਗਾ ਪੈ ਰਿਹਾ ਹੈ,ਇਸ ਮਹਿੰਗੇ ਭਾਅ ਨੂੰ ਲੈ ਕੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹੋ ਰਹੇ ਹਨ।
ਇਸ ਸਬੰਧੀ ਕੈਨੇਡੀਅਨ ਡਾਲਰ (Canadian Dollar) ਖਰੀਦਣ ਆਏ ਵਿਦਿਆਰਥੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਡਾਲਰ 63.50 ਤੋਂ 64 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਹੈ,ਜਦੋਂ ਕਿ ਐਕਸਚੇਂਜ ਰੇਟ (Exchange Rate) ਸਿਰਫ਼ 60.46 ਰੁਪਏ ਹੈ,ਕਈ ਵਿਦਿਆਰਥੀ ਪਹਿਲਾਂ ਤਾਂ ਰੋਜ਼ਾਨਾ ਦੇ ਖਰਚੇ ਲਈ 5 ਤੋਂ 10 ਹਜ਼ਾਰ ਡਾਲਰ ਆਪਣੇ ਨਾਲ ਲੈ ਜਾਂਦੇ ਹਨ ਅਤੇ ਇਸ ਸਮੇਂ ਹਜ਼ਾਰਾਂ ਵਿਦਿਆਰਥੀ ਕੈਨੇਡਾ (Student Canada) ਜਾ ਰਹੇ ਹਨ,ਦੂਜਾ,ਕੋਰੋਨਾ (Corona) ਕਾਰਨ ਪਿਛਲੇ ਦੋ ਸਾਲਾਂ ਤੋਂ ਕੈਨੇਡਾ (Canada) ਤੋਂ ਬਹੁਤ ਘੱਟ ਲੋਕ ਭਾਰਤ ਆ ਰਹੇ ਹਨ,ਜਿਸ ਕਾਰਨ ਓਪਨ ਮਾਰਕੀਟ ਵਿੱਚ ਕੈਨੇਡੀਅਨ ਡਾਲਰ (Canadian Dollar) ਦੀ ਕਮੀ ਹੈ।