spot_img
Tuesday, April 23, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਸਸਕੈਚਵਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ...

ਸਸਕੈਚਵਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਗਟਾਇਆ ਦੁੱਖ

Punjab Today News Ca:-

Saskatchewan,(Punjab Today News Ca):- ਸਸਕੈਚਵਨ (Saskatchewan) ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ,ਉਨ੍ਹਾਂ ਆਖਿਆ ਕਿ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਸੀ,ਇਸ ਦੌਰਾਨ ਇੱਕ ਮਸ਼ਕੂਕ ਦੀ ਲਾਸ਼ ਮਿਲ ਚੁੱਕੀ ਹੈ ਤੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।


ਸੋਮਵਾਰ ਨੂੰ ਓਟਵਾ (Ottawa) ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਇਸ ਘਟਨਾ ਵਿੱਚ ਆਪਣੇ ਪਿਆਰਿਆਂ ਤੇ ਨਜ਼ਦੀਕੀਆਂ ਨੂੰ ਗੰਵਾਉਣ ਵਾਲਿਆਂ ਦੀ ਦੁੱਖ ਦੀ ਘੜੀ ਵਿੱਚ ਉਹ ਵੀ ਸ਼ਾਮਲ ਹਨ,ਜਿਹੜੇ ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਦੇ ਦਰਦ ਨੂੰ ਵੀ ਉਹ ਮਹਿਸੂਸ ਕਰ ਸਕਦੇ ਹਨ,ਇਸ ਤਰ੍ਹਾਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਸਾਡੇ ਦੇਸ਼ ਵਿੱਚ ਕੋਈ ਥਾਂ ਨਹੀਂ ਹੈ।

ਉਨ੍ਹਾਂ ਸਾਰਿਆਂ ਨੂੰ ਸਾਵਧਾਨ ਰਹਿਣ ਤੇ ਅਧਿਕਾਰੀਆਂ ਤੋਂ ਮਿਲਣ ਵਾਲੀ ਅਪਡੇਟ ਵੱਲ ਧਿਆਨ ਦੇਣ ਲਈ ਆਖਿਆ,ਉਨ੍ਹਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਜਾਂ ਮਦਦ ਲਈ 911 ਉੱਤੇ ਕਾਲ ਕੀਤਾ ਜਾਵੇ,ਜਿ਼ਕਰਯੋਗ ਹੈ ਕਿ ਛੁਰੇਬਾਜ਼ੀ ਦੀ ਇਹ ਘਟਨਾ ਐਤਵਾਰ ਨੂੰ ਸਸਕੈਚਵਨ (Saskatchewan) ਦੇ ਜੇਮਜ਼ ਸਮਿੱਥ ਕ੍ਰੀ ਨੇਸ਼ਨ ਤੇ ਵੈਲਡਨ ਪਿੰਡ (Weldon Village at James Smith Creation Nation) ਵਿੱਚ ਵਾਪਰੀ,ਇਸ ਵਿੱਚ ਛੁਰੇਬਾਜ਼ੀ ਰਾਹੀਂ ਦੋ ਮਸ਼ਕੂਕਾਂ ਨੇ 10 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 18 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ।

ਸੋਮਵਾਰ ਨੂੰ ਪੁਲਿਸ ਨੂੰ ਇੱਕ ਮਸ਼ਕੂਕ, 31 ਸਾਲਾ ਡੈਮੀਅਨ ਸੈਂਡਰਸਨ ਦੀ ਲਾਸ਼ ਜੇਮਜ਼ ਸਮਿੱਥ ਕ੍ਰੀ ਨੇਸ਼ਨ (Corpse James Smith Cre Nation)ਤੋਂ ਹੀ ਮਿਲੀ,ਜਦਕਿ ਦੂਜਾ ਮਸ਼ਕੂਕ 30 ਸਾਲਾ ਮਾਈਲਜ਼ ਸੈਂਡਰਸਨ ਅਜੇ ਵੀ ਫਰਾਰ ਹੈ,ਪੁਲਿਸ ਅਨੁਸਾਰ ਉਹ ਜ਼ਖ਼ਮੀ ਤੇ ਖਤਰਨਾਕ ਹੋ ਸਕਦਾ ਹੈ,ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਜੇਮਜ਼ ਸਮਿੱਥ ਕ੍ਰੀ ਨੇਸ਼ਨ (James Smith Cre Nation) ਦੇ ਅਧਿਕਾਰੀਆਂ ਤੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ (Premier Scott Mow) ਨਾਲ ਗੱਲਬਾਤ ਕੀਤੀ ਗਈ ਹੈ।

ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਅਜਿਹੇ ਮੌਕੇ ਫੈਡਰਲ ਸਰਕਾਰ (Federal Government) ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ,ਇਸ ਘਟਨਾ ਤੋਂ ਬਾਅਦ ਓਟਵਾ ਵਿੱਚ ਪਾਰਲੀਆਮੈਂਟ ਹਿੱਲ ਦੇ ਪੀਸ ਟਾਵਰ ਤੇ ਸਸਕੈਚਵਨ (Saskatchewan At The Peace Tower) ਵਿੱਚ ਸਥਿਤ ਫੈਡਰਲ ਬਿਲਡਿੰਗਾਂ (Federal Buildings) ਉੱਤੇ ਝੰਡੇ ਅੱਧੇ ਝੁਕੇ ਰੱਖੇ ਜਾਣ ਦਾ ਟਰੂਡੋ ਵੱਲੋਂ ਐਲਾਨ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments