
Vancouver, September 8 , (Punjab Today News Ca):- ਘੱਟ ਆਮਦਨ ਵਾਲੇ ਕੈਨੇਡੀਅਨਾਂ ਨੂੰ ਫੈਡਰਲ ਸਰਕਾਰ (Federal Government) ਵੱਲੋਂ ਮਹਿੰਗਾਈ ਦੀ ਮਾਰ ਤੋਂ ਥੋੜ੍ਹੀ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ,ਫੈਡਰਲ ਸਰਕਾਰ ਵੱਲੋਂ ਆਰਜ਼ੀ ਤੌਰ ਉੱਤੇ ਜੀਐਸਟੀ ਛੋਟ (GST Exemption) ਵਾਲੇ ਚੈੱਕਾਂ ਦੀ ਰਕਮ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਵੈਨਕੂਵਰ (Vancouver) ਵਿੱਚ ਲਿਬਰਲ ਕੈਬਨਿਟ ਰਟਰੀਟ (Liberal Cabinet Retreat) ਵਿੱਚ ਕਿਫਾਇਤੀਪਣ ਨੂੰ ਸੰਬੋਧਨ ਕਰਨ ਲਈ ਤਿੰਨ ਨੁਕਾਤੀ ਯੋਜਨਾ ਦਾ ਐਲਾਨ ਕੀਤਾ ਜਾਵੇਗਾ,ਪਾਰਲੀਆਮੈਂਟ ਦੇ ਸਾਲ ਦੇ ਅੰਤ ਵਿੱਚ ਹੋਣ ਵਾਲੇ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੰਤਰੀ ਇੱਥੇ ਇੱਕਠੇ ਹੋਏ ਹਨ,ਇਨ੍ਹਾਂ ਕੈਬਨਿਟ ਮੰਤਰੀਆਂ ਵੱਲੋਂ ਅਰਥਚਾਰੇ ਤੇ ਰਹਿਣੀ-ਸਹਿਣੀ ਉੱਤੇ ਆਉਣ ਵਾਲੇ ਖਰਚੇ ਦੇ ਸਬੰਧ ਵਿੱਚ ਮੁੱਖ ਤੌਰ ਉੱਤੇ ਚਰਚਾ ਕੀਤੀ ਜਾਵੇਗੀ।
ਇਸ ਯੋਜਨਾ ਤੋਂ ਜਾਣੂ ਦੋ ਫੈਡਰਲ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਛੇ ਮਹੀਨਿਆਂ ਲਈ ਜੀਐਸਟੀ ਅਦਾਇਗੀਆਂ ਨੂੰ ਦੁੱਗਣਾ ਕੀਤਾ ਜਾਵੇਗਾ,ਇਸ ਨਾਲ ਆਪਣਾ ਕਿਰਾਇਆ ਦੇਣ ਲਈ ਸੰਘਰਸ਼ ਕਰ ਰਹੇ ਕੈਨੇਡੀਅਨਾਂ ਨੂੰ ਥੋੜ੍ਹੀ ਮਦਦ ਮਿਲੇਗੀ ਤੇ ਇਸ ਦੌਰਾਨ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ (National Dental Care Program) ਵੱਲ ਪਹਿਲਾ ਕਦਮ ਵੀ ਵਧਾਇਆ ਜਾਵੇਗਾ,ਜਿ਼ਕਰਯੋਗ ਹੈ ਕਿ ਐਨਡੀਪੀ ਦੀਆਂ ਇਹੋ ਦੋ ਮੁੱਖ ਮੰਗਾਂ ਸਨ ਜਿਹੜੀਆਂ ਲਿਬਰਲਾਂ ਨਾਲ ਕੀਤੇ ਗਏ ਸਮਝੌਤੇ ਸਮੇਂ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਨ।
ਐਨਡੀਪੀ ਆਗੂ ਜਗਮੀਤ ਸਿੰਘ (NDP Leader Jagmeet Singh) ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਤਰਜੀਹੀ ਮੁੱਦਿਆਂ ਦਾ ਜੇ ਲਿਬਰਲਾਂ ਵੱਲੋਂ ਖਿਆਲ ਨਹੀਂ ਰੱਖਿਆ ਜਾਵੇਗਾ ਤਾਂ ਦੋਵਾਂ ਪਾਰਟੀਆਂ ਦਰਮਿਆਨ ਕੀਤਾ ਗਿਆ ਸਮਝੌਤਾ ਖ਼ਤਮ ਹੋ ਜਾਵੇਗਾ,ਕੈਨੇਡਾ ਚਾਈਲਡ ਬੈਨੇਫਿਟ (Canada Child Benefit) ਨੂੰ ਸਰਕਾਰ ਵੱਲੋਂ ਅੱਜ ਐਲਾਨੀ ਜਾਣ ਵਾਲੀ ਯੋਜਨਾ ਵਿੱਚ ਸ਼ਾਮਲ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ।