London,(Punjab News Today News):- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 (Queen Elizabeth II of Britain) ਦਾ ਸਕਾਟਲੈਂਡ (Scotland) ਦੇ ਬਾਲਮੋਰਲ ਪੈਲੇਸ (Balmoral Palace) ਵਿਚ 96 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ,ਬਕਿੰਘਮ ਪੈਲੇਸ (Buckingham Palace) ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਐਲਿਜ਼ਾਬੈਥ (Queen Elizabeth) ਦਾ ਅੱਜ ਦੁਪਹਿਰ ਬਾਲਮੋਰਲ (Balmoral) ਵਿਖੇ ਦੇਹਾਂਤ ਹੋ ਗਿਆ।
ਜ਼ਿਕਰਯੋਗ ਹੈ ਕਿ ਇਸ ਸਮੇਂ ਮਹਾਰਾਣੀ ਐਲਿਜ਼ਾਬੈਥ (Queen Elizabeth) ਕਿਤੇ ਵੀ ਜਾਣ ਤੋਂ ਅਸਮਰੱਥ ਸੀ,ਇਸ ਲਈ ਉਹ ਲੰਡਨ ਦੇ ਬਕਿੰਘਮ ਪੈਲੇਸ (London’s Buckingham Palace) ਦੀ ਬਜਾਏ ਸਕਾਟਲੈਂਡ (Scotland) ਦੇ ਬਾਲਮੋਰਲ ਕੈਸਲ (Balmoral Castle) ਵਿਚ ਅਪਣੀਆਂ ਮੀਟਿੰਗਾਂ ਕਰ ਰਹੇ ਸਨ,ਮਹਾਰਾਣੀ ਐਲਿਜ਼ਾਬੈਥ (Queen Elizabeth) ਪਿਛਲੇ ਸਾਲ ਅਕਤੂਬਰ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ।
ਮਹਾਰਾਣੀ ਐਲਿਜ਼ਾਬੈਥ 2 (Queen Elizabeth II) ਸਿਰਫ਼ 25 ਸਾਲ ਦੀ ਸੀ ਜਦੋਂ ਬ੍ਰਿਟੇਨ ਦੀ ਗੱਦੀ ’ਤੇ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਸੀ,ਉਦੋਂ ਤੋਂ ਲੈ ਕੇ ਹੁਣ ਤਕ ਲਗਭਗ 70 ਦਹਾਕਿਆਂ ਤਕ ਉਹ ਇਸ ਗੱਦੀ ’ਤੇ ਕਾਬਜ਼ ਸੀ,ਉਹ 96 ਸਾਲਾਂ ਦੀ ਸੀ ਅਤੇ ਬ੍ਰਿਟੇਨ (Britain) ਵਿਚ ਸੱਤਾ ਸੰਭਾਲਣ ਵਾਲੀ ਸੱਭ ਤੋਂ ਬਜ਼ੁਰਗ ਔਰਤ ਸੀ,ਇਸ ਤੋਂ ਇਲਾਵਾ ਮਹਾਰਾਣੀ ਐਲਿਜ਼ਾਬੈਥ (Queen Elizabeth) ਦਾ ਨਾਂ ਦੁਨੀਆਂ ਦੇ ਸੱਭ ਤੋਂ ਪੁਰਾਣੇ ਸ਼ਾਸਕਾਂ ਵਿਚ ਸ਼ਾਮਲ ਸੀ।
ਪ੍ਰਿੰਸ ਚਾਰਲਸ ਹੋਣਗੇ ਨਵੇਂ ਰਾਜਾ
ਮਹਾਰਾਣੀ ਐਲਿਜ਼ਾਬੈਥ 2 (Queen Elizabeth II) ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਚਾਰਲਸ ਰਾਸ਼ਟਰੀ ਸੋਗ ਵਿਚ ਦੇਸ਼ ਦੀ ਅਗਵਾਈ ਕਰਨਗੇ,ਮਹਾਰਾਣੀ ਦੀ ਮੌਤ ਤੋਂ ਬਾਅਦ ਬ੍ਰਿਟੇਨ (Britain) ਦੇ ਨਵੇਂ ਮਹਾਰਾਜਾ ਅਤੇ 14 ਰਾਸ਼ਟਰਮੰਡਲ ਦੇਸ਼ਾਂ (14 Commonwealth Countries) ਦੇ ਮੁਖੀ ਹੋਣਗੇ,ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ,ਇਸ ਦੇ ਨਾਲ ਹੀ ਉਹਨਾਂ ਨੇ ਮਹਾਰਾਣੀ ਨਾਲ ਯਾਦਗਾਰ ਬੈਠਕਾਂ ਨੂੰ ਯਾਦ ਕੀਤਾ।