
OTTAWA,(PUNJAB TODAY NEWS CA):- ਮਹਾਰਾਣੀ ਐਲਿਜ਼ਾਬੈੱਥ (Queen Elizabeth) ਦੀ ਮੌਤ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ (Conservative Party of Canada) ਨੂੰ ਆਪਣਾ ਅਗਲਾ ਆਗੂ ਐਲਾਨਣ ਲਈ ਨਵੇਂ ਸਿਰੇ ਤੋਂ ਵਿਚਾਰ ਕਰਨਾ ਪੈ ਰਿਹਾ ਹੈ,ਪਾਰਟੀ ਵੱਲੋਂ ਸ਼ਨਿੱਚਰਵਾਰ ਨੂੰ ਓਟਵਾ (Ottawa) ਵਿੱਚ ਆਪਣਾ ਨਵਾਂ ਆਗੂ ਐਲਾਨਣ ਬਾਰੇ ਯੋਜਨਾ ਬਣਾਈ ਜਾ ਰਹੀ ਸੀ ਪਰ ਮਹਾਰਾਣੀ ਐਲਿਜ਼ਾਬੈੱਥ (Queen Elizabeth) ਦੀ ਮੌਤ ਤੋਂ ਬਾਅਦ ਅਜਿਹਾ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਇਸ ਸਮੇਂ ਬਿ੍ਰਟੇਨ ਵਾਂਗ ਕੈਨੇਡਾ (Canada Like Britain) ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਪਾਰਟੀ ਦੀ ਲੀਡਰਸਿ਼ਪ ਇਲੈਕਸ਼ਨ ਆਰਗੇਨਾਈਜਿ਼ੰਗ ਕਮੇਟੀ (Leadership Election Organizing Committee) ਦੇ ਚੇਅਰ ਈਏਨ ਬ੍ਰੌਡੀ (Chair Ian Brodie) ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਮਹਾਰਾਣੀ ਐਲਿਜ਼ਾਬੈੱਥ (Queen Elizabeth) ਦੀ ਮੌਤ ਨਾਲ ਸਬੰਧਤ ਜਿਹੜੀਆਂ ਪ੍ਰੋਟੋਕਾਲਜ਼ (Protocols) ਹਨ ਪਾਰਟੀ ਉਨ੍ਹਾਂ ਦਾ ਸਤਿਕਾਰ ਕਰਦੀ ਹੈ,ਚੇਅਰ ਈਏਨ ਬ੍ਰੌਡੀ (Chair Ian Brodie) ਨੇ ਆਖਿਆ ਕਿ ਇਸ ਲੀਡਰਸਿ਼ਪ ਦੌੜ ਦੇ ਨਤੀਜਿਆਂ ਦਾ ਐਲਾਨ ਕਰਨ ਲਈ ਢੁਕਵੇ ਸਮੇਂ ਬਾਰੇ ਕਮੇਟੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ,ਉਨ੍ਹਾਂ ਆਖਿਆ ਕਿ ਇਸ ਬਾਰੇ ਸ਼ੁੱਕਰਵਾਰ ਸਵੇਰੇ ਅਪਡੇਟ (Upday) ਮੁਹੱਈਆ ਕਰਵਾਈ ਜਾਵੇਗੀ।