
Amritsar, September 13, 2022 ,(Punjab Today News Ca):- 2013 ਵਿਚ ਪਾਕਿਸਤਾਨ ਦੀ ਜੇਲ੍ਹ ਵਿਚ ਸ਼ਹੀਦ ਹੋਏ ਸਰਬਜੀਤ ਸਿੰਘ (Sarabjit Singh) ਦੀ ਪਤਨੀ ਸੁਖਪ੍ਰੀਤ ਕੌਰ (Sukhpreet Kaur) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ,ਉਹ ਦੋ ਪਹੀਆ ਵਾਹਨ ’ਤੇ ਜਾ ਰਹੀ ਸੀ ਜਦੋਂ ਫਤਿਹਪੁਰ (Fatehpur) ਨੇੜੇ ਉਸ ਤੋਂ ਡਿੱਗ ਪਈ,ਉਸਨੁੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸਦੀ ਮੌਤ ਹੋ ਗਈ,ਉਸਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਤਰਨਤਾਰਨ (Tarn Taran) ਨੇੜਲੇ ਪਿੰਡ ਭਿਖੀਵਿੰਗ (Village Bhikkhiving) ਵਿਖੇ ਹੋਵੇਗਾ,ਉਹ ਆਪਣੇ ਪਿੱਛੇ ਦੋ ਧੀਆਂ ਪੂਨਮ ਤੇ ਸਵਨਦੀਪ ਕੌਰ ਛੱਡ ਗਈ ਹੈ।
ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਵੀ ਹਾਰਟ ਅਟੈਕ (Heart Attack) ਨਾਲ ਮੌਤ ਹੋ ਗਈ ਸੀ,ਸਰਬਜੀਤ ਸਿੰਘ ਦੀ ਮੌਤ ਅਪ੍ਰੈਲ 2013 ਵਿਚ ਲਾਹੌਰ (Lahore) ਵਿਚ ਉਦੋਂ ਹੋਈ ਸੀ ਜਦੋਂ ਜੇਲ੍ਹ ਵਿਚ ਹੋਰ ਕੈਦੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ,49 ਸਾਲਾ ਸਰਬਜੀਤ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਹ਼ਿਸਤਵਾਦ ਤੇ ਜਾਸੂਸੀ ਲਈ ਦੋਸ਼ੀ ਠਹਿਰਾਇਆ ਸੀ ਤੇ 1991 ਵਿਚ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਸਰਕਾਰ ਨੇ 2008 ਵਿਚ ਉਸਦੀ ਫਾਂਸੀ ’ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ।