spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂGreen Party MPs ਨੇ ਪਾਰਟੀ ਛੱਡਣ ਦੀ ਦਿੱਤੀ ਧਮਕੀ

Green Party MPs ਨੇ ਪਾਰਟੀ ਛੱਡਣ ਦੀ ਦਿੱਤੀ ਧਮਕੀ

PUNJAB TODAY NEWS CA:-

OTTAWA,(PUNJAB TODAY NEWS CA):- ਗ੍ਰੀਨ ਪਾਰਟੀ (The Green Party) ਦੇ ਦੋ ਮੌਜੂਦਾ ਐਮਪੀਜ਼ (MP) ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਲੀਡਰਸਿ਼ਪ ਦੌੜ ਮੁਲਤਵੀ ਕੀਤੀ ਜਾਂਦੀ ਹੈ ਤਾਂ ਉਹ ਦੋਵੇਂ ਪਾਰਟੀ ਛੱਡ ਕੇ ਆਜ਼ਾਦ ਉਮੀਦਵਾਰਾਂ ਵਜੋਂ ਬੈਠਣਗੇ,ਇਹ ਜਾਣਕਾਰੀ ਅੰਦਰੂਨੀ ਈਮੇਲ (E-MAIL) ਤੋਂ ਹਾਸਲ ਹੋਈ।


ਪਾਰਟੀ ਦੀ ਪ੍ਰੈਜ਼ੀਡੈਂਟ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਗ੍ਰੀਨ ਪਾਰਟੀ (Green Party) ਅੰਦਰ ਚੱਲ ਰਹੀ ਉਥਲ-ਪੁਥਲ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਚਨਰ ਸੈਂਟਰ (Kitchener Center) ਤੋਂ ਐਮਪੀ ਮਾਈਕ ਮੌਰਿਸ (MP Mike Morris) ਨੇ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਇੱਕ ਈਮੇਲ ਭੇਜ ਕੇ ਆਖਿਆ ਕਿ ਪਾਰਟੀ ਦੀ ਫੈਡਰਲ ਕਾਊਂਸਲ (Federal Counsel) ਵੱਲੋਂ ਲੀਡਰਸਿ਼ਪ ਦੌੜ ਉੱਤੇ ਰੋਕ ਲਾਉਣ ਤੇ ਓਟਵਾ (Ottawa) ਆਫਿਸ ਬੰਦ ਕਰਨ ਉੱਤੇ ਜਿਹੜਾ ਵਿਚਾਰ ਕੀਤਾ ਜਾ ਰਿਹਾ ਹੈ ਉਸ ਨਾਲ ਕਦੇ ਨਾ ਖ਼ਤਮ ਹੋਣ ਵਾਲਾ ਨੁਕਸਾਨ ਹੋਵੇਗਾ।


ਉਨ੍ਹਾਂ ਲਿਖਿਆ ਕਿ ਪਾਰਟੀ ਇਸ ਨੁਕਸਾਨ ਤੋਂ ਉਭਰ ਨਹੀਂ ਸਕੇਗੀ,ਜੇ ਅਜਿਹਾ ਹੁੰਦਾ ਹੈ ਤਾਂ ਪਾਰਟੀ ਐਮਪੀਜ਼ ਕੋਲ ਪਾਰਟੀ ਛੱਡਣ ਤੇ ਆਜ਼ਾਦ ਐਮਪੀਜ਼ ਵਜੋਂ ਵਿਚਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਰਹੇਗਾ,ਗ੍ਰੀਨ ਪਾਰਟੀ (Green Party) ਦੇ ਬੁਲਾਰੇ ਨੇ ਸੋਮਵਾਰ ਨੂੰ ਆਖਿਆ ਕਿ ਇਸ ਸਬੰਧ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਪਾਰਟੀ ਅਧਿਕਾਰੀ ਅੰਦਰੂਨੀ ਤੌਰ ਉੱਤੇ ਮਾਮਲੇ ਨੂੰ ਹੱਲ ਕਰਨ ਬਾਰੇ ਸੋਚ ਰਹੇ ਹਨ ਤੇ ਇਸ ਤੋਂ ਬਾਅਦ ਹੀ ਗੱਲ ਜਨਤਕ ਕੀਤੀ ਜਾਵੇਗੀ।

ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਮੌਰਿਸ ਨੇ ਆਖਿਆ ਕਿ ਪਾਰਟੀ ਦੀ ਅੰਦਰੂਨੀ ਲੜਾਈ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ,ਪਾਰਟੀ ਦੀ ਸਾਬਕਾ ਆਗੂ ਤੇ ਦੂਜੀ ਮੌਜੂਦਾ ਐਮਪੀ ਐਲਿਜ਼ਾਬੈੱਥ ਮੇਅ (MP Elizabeth May) ਨਾਲ ਇਸ ਵਿਸ਼ੇ ਉੱਤੇ ਉਨ੍ਹਾਂ ਦੀ ਰਾਇ ਜਾਨਣ ਬਾਰੇ ਸੰਪਰਕ ਨਹੀਂ ਹੋ ਸਕਿਆ,ਜਿ਼ਕਰਯੋਗ ਹੈ ਕਿ ਮੇਅ ਸਾਂਝੀ ਟਿਕਟ ਉੱਤੇ ਜੌਨਾਥਨ ਪੈਡਨੌਲਟ (Jonathan Pednault) ਨਾਲ ਰਲ ਕੇ ਲੀਡਰਸਿ਼ਪ ਦੌੜ ਲੜ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments