Quebec,(Punjab Today News Ca):- ਪਿਏਰ ਪੌਲੀਏਵਰ (Pierre Polyever) ਨੂੰ ਕੰਜ਼ਰਵੇਟਿਵ ਪਾਰਟੀ (Conservative Party) ਦਾ ਨਵਾਂ ਆਗੂ ਚੁਣ ਲਏ ਜਾਣ ਤੋਂ ਬਾਅਦ ਕਿਊਬਿਕ (Quebec) ਤੋਂ ਐਮਪੀ ਐਲੇਨ ਰੇਅਜ਼ (MP Allen Reyes) ਨੇ ਆਖਿਆ ਕਿ ਉਹ ਕੰਜ਼ਰਵੇਟਿਵ ਕਾਕਸ (Conservative Caucus) ਛੱਡ ਕੇ ਆਜ਼ਾਦ ਐਮਪੀ (Independent MP) ਵਜੋਂ ਬੈਠਣਗੇ।
ਇੱਕ ਬਿਆਨ ਵਿੱਚ ਰੇਅਜ਼ ਨੇ ਆਖਿਆ ਕਿ ਉਹ ਸਾਰੇ ਮੈਂਬਰਾਂ ਦੇ ਫੈਸਲੇ ਦੀ ਕਦਰ ਕਰਦੇ ਹਨ ਪਰ ਉਨ੍ਹਾਂ ਦੇ ਕੁੱਝ ਸਿਆਸੀ ਵਿਚਾਰ, ਕਦਰਾਂ ਕੀਮਤਾਂ ਨਵੇਂ ਰਾਹ ਦੇ ਨਾਲ ਮੇਲ ਨਹੀਂ ਖਾਂਦੀਆਂ,ਇਸ ਲਈ ਉਨ੍ਹਾਂ ਨੂੰ ਇਹ ਫੈਸਲਾ ਕਰਨਾ ਪਿਆ ਹੈ,ਜਿ਼ਕਰਯੋਗ ਹੈ ਕਿ ਰੇਅਜ਼ ਨੇ ਲੀਡਰਸਿ਼ਪ ਦੌੜ ਵਿੱਚ ਜੀਨ ਚਾਰੈਸਟ (Jean Charest) ਦਾ ਸਾਥ ਦਿੱਤਾ ਸੀ,ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਮਨ ਵਿੱਚ ਕਿਸੇ ਲਈ ਕੋਈ ਕੜਵਾਹਟ ਨਹੀਂ ਹੈ ਪਰ ਉਹ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖਣਗੇ।
ਰੇਅਜ਼ ਨੇ ਆਖਿਆ ਕਿ ਮੰਗਲਵਾਰ ਨੂੰ ਉਨ੍ਹਾਂ ਨੇ ਹਾਊਸ ਆਫ ਕਾਮਨਜ਼ (House of Commons) ਦੇ ਸਪੀਕਰ ਨੂੰ ਲਿਖ ਕੇ ਇਹ ਸੂਚਿਤ ਕੀਤਾ ਸੀ ਕਿ ਉਹ ਆਜ਼ਾਦ ਐਮਪੀ (Independent MP) ਵਜੋਂ ਬੈਠਣਾ ਚਾਹੁੰਦੇ ਹਨ,ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ (Progressive Conservative) ਹੋਣ ਉੱਤੇ ਮਾਣ ਹੈ ਤੇ ਉਹ ਆਪਣੇ ਹਲਕੇ ਰਿਚਮੰਡ-ਆਰਥਾਬਾਸਕਾ (Richmond-Arthabasca) ਦੇ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ।
ਉਹ ਪਹਿਲੀ ਵਾਰੀ 2015 ਵਿੱਚ ਐਮਪੀ ਚੁਣੇ ਗਏ ਸਨ,ਫਰਵਰੀ ਤੱਕ ਉਹ ਪਾਰਟੀ ਦੇ ਡਿਪਟੀ ਆਗੂ ਤੇ ਕਿਊਬਿਕ ਲੈਫਟੀਨੈਂਟ (Quebec Lt) ਰਹੇ ਤੇ ਫਿਰ ਉਨ੍ਹਾਂ ਆਪਣਾ ਅਹੁਦਾ ਛੱਡਦਿਆਂ ਆਖਿਆ ਸੀ ਕਿ ਉਹ ਲੀਡਰਸਿ਼ਪ ਦੌੜ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ,ਸੱਤ ਮਹੀਨੇ ਚੱਲੀ ਕੈਂਪੇਨ ਵਿੱਚ ਰੇਅਜ਼ ਨੇ ਆਪਣਾ ਸਾਰਾ ਜ਼ੋਰ ਦੋ ਦਰਜਨ ਕੰਜ਼ਰਵੇਟਿਵ ਕਾਕਸ ਮੈਂਬਰਾਂ (Conservative Caucus Members) ਸਮੇਤ ਚਾਰੈਸਟ ਪਿੱਛੇ ਲਾਇਆ ਸੀ।