Calgary,(Punjab Today News Ca):- ਕੈਲਗਰੀ ਪੁਲਿਸ (Calgary Police) ਨੇ ਸ਼ਹਿਰ ‘ਚ ਬਜ਼ੁਰਗਾਂ (ਦਾਦਾ-ਦਾਦੀ) ਨਾਲ ਠੱਗੀ ਮਾਰਨ ਵਾਲੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ,ਜਿਨ੍ਹਾਂ ‘ਚ ਇਕ ਪੰਜਾਬੀ ਨੌਜਵਾਨ ਵੀ ਸ਼ਾਮਿਲ ਹੈ,ਪੁਲਿਸ (Police) ਨੇ ਦੱਸਿਆ ਕਿ ਇਹ ਲੋਕ ਕਿਸੇ ਨਾ ਕਿਸੇ ਬਹਾਨੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਫੋਨ ‘ਤੇ ਡਰਾ ਕੇ ਬੇਈਮਾਨ ਘੁਟਾਲੇਬਾਜ ਆਪਣੇ ਦਾਅਵਿਆਂ ਨੂੰ ਜਾਇਜ਼ ਠਹਿਰਾਉਣ ਲਈ ਵਿਅਕਤੀਗਤ ਜਾਣਕਾਰੀ ਦੀ ਵਰਤੋਂ ਕਰਦੇ ਸਨ,ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੰਜਾਬੀ ਮੂਲ (Punjabi Origin) ਦੇ ਨੌਜਵਾਨ ਨਿਸ਼ਾਨ ਸਿੰਘ ਸੰਧੂ 21 ਸਾਲ ਨੂੰ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਿਸ ਨੂੰ 14 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ,ਪੁਲਿਸ (Police) ਮੁਤਾਬਕ ਇਸ ਦੇ ਨਾਲ ਹੀ ਦੋ ਹੋਰ ਵਿਅਕਤੀ ਸਰਟਿਅਨ ਪੁਲਤਾਨ ਓਸਡੀਓ (Certian Pultan Osdio) 29 ਸਾਲ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦੇ 5 ਮਾਮਲਿਆ ‘ਚ ਦੋਸ਼ ਲੱਗੇ ਹਨ ਤੇ ਜਿਨ੍ਹਾਂ ਨੂੰ 14 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ,ਇਸ ਦੇ ਨਾਲ ਹੀ ਮਾਰਟੀਨਾ ਕ੍ਰਿਸ਼ਟਲ ਵੈਲਨਟੀਨੀ (Martina Crystal Valentini) 38 ਸਾਲ ਨੂੰ 5000 ਡਾਲਰ ਤੋਂ ਵੱਧ ਦੀ ਧੋਖਾਧੜੀ (Fraud) ਕਰਨ ਦੇ 2 ਮਾਮਲਿਆਂ ‘ਚ ਦੋਸ਼ੀ ਬਣਾਇਆ ਗਿਆ ਹੈ,ਇਸ ਨੂੰ 5 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੁਲਿਸ (Police) ਅਨੁਸਾਰ ਉਕਤ ਤਿੰਨਾ ਮੁਲਜ਼ਮਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ,ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ‘ਚ ਇਕ ਪੀੜਤ ਨਾਲ ਤਕਰੀਬਨ 3 ਲੱਖ ਡਾਲਰਾਂ ਦੀ ਧੋਖਾਧੜੀ ਕੀਤੀ ਗਈ ਹੈ,ਇਥੇ ਇਹ ਗੱਲ ਦੱਸਣਯੋਗ ਹੈ ਕਿ ਕੈਲਗਰੀ ਸ਼ਹਿਰ (City of Calgary) ‘ਚ ਤਕਰੀਤਨ 122 ਬਜ਼ੁਰਗਾਂ ਤੋਂ 16 ਲੱਖ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਗਈ ਹੈ,ਅਧਿਕਾਰੀਆਂ ਨੇ ਕਿਹਾ ਹੈ ਕਿ ਸਤੰਬਰ ‘ਚ ਇਸੇ ਤਰ੍ਹਾਂ ਦੀ ਧੋਖਾਧੜੀ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਹੁਣ ਤੱਕ 93 ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ,ਉਹਨਾਂ ‘ਚੋਂ ਲਗਭਗ 35 ਜਣਿਆਂ ਨੇ ਘੁਟਾਲੇ ਕਰਨ ਵਾਲਿਆ ਕੋਲ ਪੈਸੇ ਗੁਆ ਦਿੱਤੇ ਹਨ।