spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਮੈਟਰੋ ਵੈਨਕੂਵਰ ਇਲਾਕੇ ‘ਚ ਗੈਸ ਦੀਆਂ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਤੋੜੇ,ਕੀਮਤਾਂ 241.9 ਸੈਂਟ ਪ੍ਰਤੀ ਲੀਟਰ...

ਮੈਟਰੋ ਵੈਨਕੂਵਰ ਇਲਾਕੇ ‘ਚ ਗੈਸ ਦੀਆਂ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਤੋੜੇ,ਕੀਮਤਾਂ 241.9 ਸੈਂਟ ਪ੍ਰਤੀ ਲੀਟਰ ਤੇ ਪੁੱਜ ਗਈਆਂ

Punjab Today News Ca:-

Surrey, (Punjab Today News Ca):- ਮੈਟਰੋ ਵੈਨਕੂਵਰ (Metro Vancouver) ਇਲਾਕੇ ਵਿਚ ਗੈਸ ਦੀਆਂ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ,ਸ਼ੁੱਕਰਵਾਰ ਨੂੰ ਇੱਥੇ ਗੈਸ ਦੀਆਂ ਕੀਮਤਾਂ 241.9 ਸੈਂਟ ਪ੍ਰਤੀ ਲੀਟਰ ਤੇ ਪੁੱਜ ਗਈਆਂ,ਕੱਲ ਇਹ ਕੀਮਤਾਂ 239.9 ਸੈਂਟ ਸਨ ਜਦੋਂ ਕਿ ਕੱਲ੍ਹ ਦੂਜੇ ਸੂਬੇ ਐਡਮਿੰਟਨ ਵਿੱਚ ਗੈਸ ਦੀ ਕੀਮਤ 145.9 ਸੈਂਟ, ਟੋਰਾਂਟੋ (Toronto) ਵਿੱਚ 153.9 ਸੈਂਟ ਅਤੇ ਮਾਂਟਰੀਅਲ ਵਿੱਚ 168.9 ਸੈਂਟ ਪ੍ਰੀਤ ਲੀਟਰ ਸੀ,ਲੋਅਰ ਮੇਨਲੈਂਡ ਬੀ.ਸੀ. (Lower Mainland B.C.) ਦੇ ਲੋਕ ਪਿਛਲੇ ਲੰਮੇਂ ਸਮੇਂ ਤੋਂ ਦੇਸ਼ ਭਰ ਵਿੱਚ ਸਭ ਤੋਂ ਵੱਧ ਕੀਮਤ ਅਦਾ ਕਰ ਰਹੇ ਹਨ।

ਲੋਕ ਇਸ ਗੱਲੋਂ ਹੈਰਾਨ ਅਤੇ ਪ੍ਰੇਸ਼ਾਨ ਹਨ ਕਿ ਕੁਝ ਹੀ ਦਿਨਾਂ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਲਗਭਗ 40 ਸੈਂਟ ਦਾ ਵਾਧਾ ਹੋਇਆ ਹੈ,ਲੋਕਾਂ ਨੇ ਇੰਨੀ ਤੇਜ਼ੀ ਨਾਲ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਪਹਿਲੀ ਵਾਰ ਦੇਖਿਆ ਹੈ,ਵਧੀਆਂ ਗੈਸ ਦੀਆਂ ਕੀਮਤਾਂ ਖਾਧ ਪਦਾਰਥਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਨੂੰ ਵੀ ਪ੍ਰਭਾਵਤ ਕਰ ਰਹੀਆਂ ਹਨ,ਇਸ ਕਾਰਨ ਘਰਾਂ ਦੀ ਮੁਰੰਮਤ ਦੀਆਂ ਕੀਮਤਾਂ ਵੀ ਪ੍ਰਭਾਵਤ ਹੋ ਰਹੀਆਂ ਹਨ,ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੈਟਰੋ ਵੈਨਕੂਵਰ (Metro Vancouver) ਦੇ ਨਿਵਾਸੀ ਗੈਸ ਉਪਰ 75 ਸੈਂਟ ਪ੍ਰਤੀ ਲੀਟਰ ਟੈਕਸ ਅਦਾ ਕਰਦੇ ਹਨ।

ਇਸੇ ਦੌਰਾਨ ਗੈਸ ਵਿਜ਼ਰਡ ਸਾਈਟ (Gas Wizard Site) ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਗੈਸ ਕੀਮਤਾਂ ਦੀ ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਹੋਰ ਵਿਗੜ ਜਾਵੇਗੀ ਅਤੇ ਸੰਭਾਵਤ ਤੌਰ ‘ਤੇ ਵੀਕਇੰਡ ਤੱਕ ਇਹ ਕੀਮਤਾਂ 246.9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਜਾਣਗੀਆਂ,ਗੈਸ ਦੀਆਂ ਵਧਦੀਆਂ ਕੀਮਤਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਬੀ.ਸੀ. ਗਰੀਨ ਕੌਕਸ (B.C. Green Cox) ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੈਡਰਲ ਸਰਕਾਰ (Federal Government) ਨਾਲ ਮਿਲ ਕੇ ਆਇਲ ਅਤੇ ਗੈਸ (Oil And Gas) ਦੇ ਖੇਤਰ ‘ਚ ਵਿੰਡਫਾਲ ਪਰੌਫਿਟਸ ਟੈਕਸ (Windfall Profits Tax) ਲਿਆਂਦਾ ਜਾਵੇ।

ਸੂਬੇ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ,ਬੀ.ਸੀ. ਗਰੀਨ (B.C.Green) ਨੇ ਕਿਹਾ ਕਿ ਇਹ ਸਿਸਟਮਿਕ ਸਮੱਸਿਆ ਹੈ ਅਤੇ ਬੀ.ਸੀ. ਵਾਸੀਆਂ (B.C.Inhabitants) ਕੋਲ ਮੁਫਤ ਅਤੇ ਕੰਸਿਸਟੈਂਟ ਟ੍ਰਾਂਜ਼ਿਟ ਜਿਹੇ ਬਦਲ ਪਹੁੰਚ ਤੋਂ ਬਾਹਰ ਹਨ,ਇਹ ਵੀ ਕਿਹਾ ਗਿਆ ਹੈ ਕਿ ਇੱਕ ਪਾਸੇ ਨਾਗਰਿਕ ਪ੍ਰੇਸ਼ਾਨ ਹਨ ਅਤੇ ਦੂਜੇ ਪਾਸੇ ਆਇਲ ਅਤੇ ਗੈਸ ਕੰਪਨੀਆਂ (Oil And Gas Companies) ਵੱਡੇ ਮੁਨਾਫੇ ਕਮਾ ਰਹੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments