PUNJAB TODAY NEWS CA:- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (Kisan Mazdoor Struggle Committee Punjab) ਦੇ ਆਗੂਆਂ ਦੇ ਫੇਸਬੁੱਕ ਅਤੇ ਟਵਿਟਰ ਅਕਾਊਂਟ ਬੰਦ (Twitter Account Closed) ਹੋਣੇ ਸ਼ੁਰੂ ਹੋ ਗਏ ਹਨ,ਇਸ ਕਾਰਨ ਜਥੇਬੰਦੀ ਦੇ ਆਗੂਆਂ ਨੂੰ ਹੁਣ ਆਪਣੀ ਆਵਾਜ਼ ਬੁਲੰਦ ਕਰਨੀ ਔਖੀ ਹੋ ਰਹੀ ਹੈ,ਕਿਸਾਨਾਂ ਨੇ ਸਿੱਧੇ ਤੌਰ ’ਤੇ ਦੋਸ਼ ਲਾਇਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ (Social Media Companies) ਅਤੇ ਸਰਕਾਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦਾ ਸੰਵਿਧਾਨਕ ਹੱਕ ਖੋਹ ਰਹੀਆਂ ਹਨ,ਜੋ ਕਿ ਲੋਕਤੰਤਰ ਦਾ ਅਪਮਾਨ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (Kisan Mazdoor Struggle Committee Punjab) ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ (General Secretary Sarwan Singh Pandher) ਨੇ ਦੱਸਿਆ ਕਿ ਫੇਸਬੁੱਕ ਨੇ ਤੀਜੀ ਵਾਰ ਉਨ੍ਹਾਂ ਦਾ ਖਾਤਾ ਬਲਾਕ ਕਰ ਦਿੱਤਾ ਹੈ,ਜਦਕਿ ਟਵਿਟਰ ‘ਤੇ ਉਨ੍ਹਾਂ ਦਾ ਅਕਾਊਂਟ ਵੀ ਦੂਜੀ ਵਾਰ ਬੰਦ ਕੀਤਾ ਗਿਆ ਹੈ,ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ (Social Media) ਦੇ ਇਨ੍ਹਾਂ ਅਕਾਊਂਟ ਦੀ ਵਰਤੋਂ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਕਰ ਰਹੇ ਹਨ।
ਇਸੇ ਤਰ੍ਹਾਂ ਉਸ ਦੀ ਸੰਸਥਾ ਦੇ ਕਰੀਬ ਅੱਧੀ ਦਰਜਨ ਹੋਰ ਮੈਂਬਰਾਂ ਦੇ ਅਕਾਊਂਟ ਵੀ ਬੰਦ ਕਰ ਦਿੱਤੇ ਗਏ ਹਨ,ਉਸ ਨੇ ਕਿਹਾ ਕਿ ਉਸ ਵੱਲੋਂ ਵਾਰ-ਵਾਰ ਅਕਾਊਂਟ ਤਿਆਰ ਕੀਤੇ ਜਾਂਦੇ ਹਨ,ਸੋਚੀ-ਸਮਝੀ ਸਿਆਸਤ ਤਹਿਤ ਇਨ੍ਹਾਂ ਨੂੰ ਵਾਰ-ਵਾਰ ਬੰਦ ਕੀਤਾ ਜਾਂਦਾ ਹੈ,ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਇਸ ਸਬੰਧੀ ਭਾਰਤ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ (Government of India And Social Media Companies) ਨੂੰ ਪੱਤਰ ਵੀ ਭੇਜੇ ਹਨ,ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਹਰ ਵਿਅਕਤੀ ਨੂੰ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਹੈ,ਪਰ ਉਨ੍ਹਾਂ ਦੀ ਸੰਵਿਧਾਨ ਵਿਰੁੱਧ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।