Surrey, 4 October 2022 , (Punjab Today News Ca):- 15 ਅਕਤੂਬਰ ਨੂੰ ਹੋ ਰਹੀਆਂ ਸਿਟੀ ਕੌਂਸਲ (City Council) ਦੀਆਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੇ ਦਿਲ ਜਿੱਤਣ ਲਈ ਸਰੀ ਦੇ ਮੇਅਰ ਡੱਗ ਮੈਕੱਲਮ (Surrey Mayor Doug McCallum) ਨੇ ਸਾਊਥ ਏਸ਼ੀਅਨ (South Asian) ਅਤੇ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਫਰੇਜ਼ਰ ਰਿਵਰ (Fraser River) ਦੇ ਕੰਢੇ ਇਕ ਅਸਥਘਾਟ ਬਣਾਉਣ ਦਾ ਵਾਅਦਾ ਕੀਤਾ ਹੈ,ਜਿੱਥੇ ਭਾਰਤੀ ਸੰਸਕ੍ਰਿਤੀ ਅਨੁਸਾਰ ਸਵਰਗ ਸਿਧਾਰ ਜਾਣ ਵਾਲੇ ਵਿਅਕਤੀ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ ਜਾ ਸਕਣਗੀਆਂ।
ਇਸ ਸਬੰਧੀ ਸਰੀ ਸੇਫ ਕੋਲੀਜ਼ਨ (Surrey Safe Collision) ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਅਨੁਸਾਰ ਇਸ ਅਸਥਘਾਟ ਦੀ ਉਸਾਰੀ ਵਾਸਤੇ ਸਰੀ ਵਿਚ ਫਰੇਜ਼ਰ ਰਿਵਰ (Fraser River) ਦੇ ਕੰਢੇ ਪਟੂਲੋ ਬ੍ਰਿਜ਼ (Patulo Bridge) ਦੇ ਨੇੜੇ ਬਰਾਊਨਜ਼ ਵਿਲੇ ਬਾਰ ਪਾਰਕ ਵਿਖੇ ਸਥਾਨ ਦੀ ਪਛਾਣ ਕੀਤੀ ਗਈ ਹੈ,ਮੇਅਰ ਡੱਗ ਮੈਕਲਮ (Mayor Doug McCallum) ਨੇ ਕਿਹਾ ਹੈ ਕਿ ਜੇਕਰ ਉਹ ਸਿਟੀ ਚੋਣਾਂ ਵਿਚ ਦੁਬਾਰਾ ਚੁਣੇ ਜਾਂਦੇ ਹਨ ਤਾਂ ਸਿਟੀ ਦੀ ਪਹਿਲੀ ਮੀਟਿੰਗ ਵਿਚ ਹੀ ਇਸ ਅਸਥਘਾਟ ਦੀ ਉਸਾਰੀ ਦਾ ਐਲਾਨ ਕੀਤਾ ਜਾਵੇਗਾ।
ਇਸੇ ਦੌਰਾਨ ਸਰੀ ਦੇ ਕੌਂਸਲਰ ਮਨਦੀਪ ਸਿੰਘ ਨਾਗਰਾ (Councilor of Surrey Mandeep Singh Nagra) ਨੇ ਦੱਸਿਆ ਹੈ ਕਿ ਸਿਟੀ ਵੱਲੋਂ ਸਰੀ (Surrey) ਵਿਚ ਇਹ ਅਸਥਘਾਟ ਬਣਾਉਣ ਲਈ ਫੈਡਰਲ ਅਤੇ ਪ੍ਰੋਵਿੰਸ਼ੀਅਲ (Federal And Provincial) ਪੱਧਰ ਉਪਰ ਮਨਜ਼ੂਰੀ ਲੈ ਲਈ ਗਈ ਹੈ,ਉਨ੍ਹਾਂ ਕਿਹਾ ਕਿ ਨਵੀਂ ਸਿਟੀ ਕੌਂਸਲ (New City Council) ਵੱਲੋਂ ਫਰੇਜ਼ਰ ਰਿਵਰ (Fraser River) ਦੇ ਕਿਨਾਰੇ Brownsville Bar Park 11931- Old Yale Road Surrey ਵਿਖੇ ਅਤਿ ਆਧੁਨਿਕ ਸਹੂਲਤਾਂ ਵਾਲਾ ਇਹ ਅਸਥਘਾਟ ਬਣਾਏ ਜਾਣ ਦਾ ਫੈਸਲਾ ਇਤਿਹਾਸਕ ਹੋਵੇਗਾ ਜੋ ਮੇਅਰ ਡੱਗ ਮੈਕੱਲਮ (Mayor Doug McCallum) ਦੇ ਸਰੀ (Surrey) ਨਿਵਾਸੀਆਂ ਨਾਲ ਕੀਤੇ ਹੋਰ ਵਾਅਿਦਆਂ ਦੀ ਪੂਰਤੀ ਵਾਂਗ ਲੋਕ ਮਨਾਂ ਉਪਰ ਅਮਿਟ ਛਾਪ ਵਾਂਗ ਉਕਿਰਆ ਜਾਵੇਗਾ।