Saturday, March 25, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਫਰੈਂਕੌਇਸ ਲੀਗਾਲਟ ਨੇ ਕਿਊਬਿਕ ਵਿੱਚ ਹਾਸਲ ਕੀਤੀ ਹੂੰਝਾ ਫੇਰੂ ਜਿੱਤ

ਫਰੈਂਕੌਇਸ ਲੀਗਾਲਟ ਨੇ ਕਿਊਬਿਕ ਵਿੱਚ ਹਾਸਲ ਕੀਤੀ ਹੂੰਝਾ ਫੇਰੂ ਜਿੱਤ

Punjab Today News Ca:-

Quebec , (Punjab Today News Ca):- ਕਿਊਬਿਕ ਵਿੱਚ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਦੇ ਸਬੰਧ ਵਿੱਚ ਵੋਟਰਾਂ ਨੇ ਇੱਕ ਵਾਰੀ ਫਿਰ ਫਰੈਂਕੌਇਸ ਲੀਗਾਲਟ (Francois Legault) ਤੇ ਉਨ੍ਹਾਂ ਦੀ ਟੀਮ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ,ਇਨ੍ਹਾਂ ਚੋਣਾਂ ਨੂੰ ਜਿੱਤਣ ਤੋਂ ਬਾਅਦ ਲੀਗਾਲਟ ਕਿਊਬਿਕ (Legault Quebec) ਦੇ ਪ੍ਰੀਮੀਅਰ ਬਣੇ ਰਹਿਣਗੇ,ਉਨ੍ਹਾਂ ਨੂੰ ਇੱਕ ਵਾਰੀ ਫਿਰ ਬਹੁਗਿਣਤੀ ਸਰਕਾਰ ਬਣਾਉਣ ਦਾ ਮੌਕਾ ਹਾਸਲ ਹੋਵੇਗਾ।

ਪ੍ਰੋਵਿੰਸ ਭਰ ਵਿੱਚ ਵੋਟਾਂ ਪੈਣ ਦਾ ਸਿਲਸਿਲਾ ਰਾਤੀਂ 8:00 ਵਜੇ ਬੰਦ ਹੋਣ ਤੋਂ ਅੱਠ ਮਿੰਟ ਦੇ ਅੰਦਰ ਅੰਦਰ ਹੀ ਇਹ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ ਕਿ ਹਵਾ ਦਾ ਰੁਖ ਲੀਗਾਲਟ ਦੀ ਕੋਲੀਸ਼ਨ ਐਵੇਨੀਰ ਕਿਊਬਿਕ (ਸੀਏਕਿਊ) ਪਾਰਟੀ (Coalition Avenir Quebec (CAQ) Party) ਵੱਲ ਹੀ ਹੈ।

ਇਸ ਜਿੱਤ ਦੀ ਕੋਈ ਬਹੁਤੀ ਹੈਰਾਨੀ ਨਹੀਂ ਹੋਈ ਕਿਉਂਕਿ ਚੋਣ ਸਰਵੇਖਣਾਂ ਵਿੱਚ ਪਹਿਲਾਂ ਹੀ ਇਹ ਪਤਾ ਲੱਗਣ ਲੱਗਿਆ ਸੀ ਕਿ ਫਰੈਂਕੌਇਸ ਲੀਗਾਲਟ (Francois Legault) ਦੀ ਪਾਰਟੀ ਦਾ ਕਾਫੀ ਦਬਦਬਾ ਹੈ ਤੇ ਲੋਕਾਂ ਦਾ ਝੁਕਾਅ ਵੀ ਉਨ੍ਹਾਂ ਵੱਲ ਹੀ ਸੀ,ਸੋਮਵਾਰ ਨੂੰ ਵੋਟਾਂ ਗਿਣੇ ਜਾਣ ਦਾ ਸਿਲਸਿਲਾ ਅਜੇ ਜਾਰੀ ਸੀ ਤੇਫਰੈਂਕੌਇਸ ਲੀਗਾਲਟ (Francois Legault) ਦੀ ਪਾਰਟੀ 92 ਹਲਕਿਆਂ ਵਿੱਚ ਜਿੱਤ ਦਰਜ ਕਰਵਾ ਚੁੱਕੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular