
California,(Punjab Today News Ca):- ਅਮਰੀਕਾ (America) ਦੇ ਕੈਲੀਫੋਰਨੀਆ (California) ਵਿੱਚ ਅਗਵਾ ਕੀਤੇ ਹੁਸ਼ਿਆਰਪੁਰ (Hoshiarpur) ਦੇ ਟਾਂਡਾ (Tanda) ਨਾਲ ਸਬੰਧਿਤ ਪੰਜਾਬੀ ਪਰਿਵਾਰ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ,ਇਸਦੀ ਪੁਸ਼ਟੀ ਕੈਲੀਫੋਰਨੀਆ (California) ਦੀ ਪੁਲਿਸ (Police) ਵੱਲੋਂ ਕੀਤੀ ਗਈ ਹੈ,ਪੁਲਿਸ ਅਧਿਕਾਰੀਆਂ (Police officers) ਵੱਲੋਂ 8 ਮਹੀਨਿਆਂ ਦੀ ਅਰੂਹੀ ਢੇਰੀ,ਉਸ ਦੇ ਮਾਤਾ-ਪਿਤਾ ਜਸਲੀਨ ਕੌਰ, ਜਸਦੀਪ ਸਿੰਘ ਅਤੇ ਉਸ ਦੇ ਤਾਏ ਅਮਨਦੀਪ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਟਾਂਡਾ ਇਲਾਕੇ (Tanda Area) ਅਤੇ ਅਮਰੀਕਾ (America) ਰਹਿੰਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਹੈ,ਦੱਸ ਦੇਈਏ ਕਿ ਪੁਲਿਸ (Police) ਵੱਲੋਂ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ,ਪੁਲਿਸ (Police) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜੀਸਸ ਮੈਨੁਅਲ ਸਲਗਾਡੋ (48 ਸਾਲ) ਵਜੋਂ ਹੋਈ ਹੈ।
ਇਸ ਸਬੰਧੀ ਅਮਰੀਕੀ ਪੁਲਿਸ ਨੇ ਅਗਵਾਕਾਰ ਨੂੰ ਫੜੇ ਜਾਣ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ (Social Media) ‘ਤੇ ਸਾਂਝੀ ਕੀਤੀ,ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ 4 ਅਕਤੂਬਰ ਦੀ ਸਵੇਰ ਨੂੰ ਐਟਵਾਟਰ ਸ਼ਹਿਰ (City of Atwater) ਦੇ ਇੱਕ ਬੈਂਕ ਵਿੱਚ ਸਥਿਤ ਇੱਕ ATM ਤੋਂ ਪੀੜਤ ਦੇ ATM ਕਾਰਡਾਂ ਦੀ ਵਰਤੋਂ ਕਰਦੇ ਪਾਇਆ ਗਿਆ,ਸੀਸੀਟੀਵੀ ਫੁਟੇਜ (CCTV Footage) ਤੋਂ ਪਤਾ ਚੱਲਦਾ ਹੈ ਕਿ ਏਟੀਐਮ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਸਲ ਅਗਵਾ ਸੀਨ ਦੀ ਫੋਟੋ ਨਾਲ ਮਿਲਦਾ ਜੁਲਦਾ ਹੈ।
ਦੱਸ ਦੇਈਏ ਕਿ ਬੀਤੇ ਦਿਨ ਕੈਲੀਫੋਰਨੀਆ (California) ਤੋਂ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕੀਤਾ ਗਿਆ ਸੀ,ਜਿਨ੍ਹਾਂ ਵਿੱਚ ਅੱਠ ਮਹੀਨੇ ਦੀ ਬੱਚੀ ਤੇ ਉਸ ਦੇ ਮਾਪੇ ਸ਼ਾਮਿਲ ਸਨ,ਮਰਸਡ ਕਾਊਂਟੀ ਸ਼ੈਰਿਫ (Merced County Sheriff) ਦੇ ਦਫਤਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਸੀ ਕਿ ਅਗਵਾ ਕੀਤੇ ਗਏ ਲੋਕਾਂ ਵਿੱਚ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ,ਉਨ੍ਹਾਂ ਦੀ ਅੱਠ ਮਹੀਨੇ ਦੀ ਬੱਚੀ ਅਰੂਹੀ ਤੇ 39 ਸਾਲਾ ਅਮਨਦੀਪ ਸਿੰਘ ਨੂੰ ਸ਼ਾਮਲ ਹਨ।
