Batala,(Punjab Today News Ca):- ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ (Batala Nearby Town Village Kotla Bojha Singh) ਤੇ ਸੁੱਖਾ ਚਿੜਾ ‘ਚ ਗੈਂਗਸਟਰ ਬਬਲੂ (Gangster Bablu) ਤੇ ਪੁਲਿਸ (Police) ਦਰਮਿਆਨ ਮੁਕਾਬਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ,ਪੁਲਿਸ ਨੇ ਗੈਂਗਸਟਰ ਬਬਲੂ (Gangster Bablu) ਦੀ ਪਤਨੀ ਤੇ ਬੱਚੇ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ,ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਉਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਤੇ ਹੋਰ ਕਈ ਮਾਮਲੇ ਦਰਜ ਹਨ,ਜਾਣਕਾਰੀ ਮੁਤਾਬਕ ਇਕ ਗੈਂਗਸਟਰ ਆਪਣੀ ਪਤਨੀ ਤੇ ਬੱਚੇ ਦੇ ਨਾਲ ਜਾ ਰਿਹਾ ਸੀ,ਪੁਲਿਸ ਦੀ ਕਾਰ ਨੂੰ ਦੇਖ ਕੇ ਸ਼ੱਕੀ ਗੈਂਗਸਟਰ ਆਪਣੀ ਕਾਰ ਭਜਾ ਕੇ ਲੈ ਗਿਆ,ਗੈਂਗਸਟਰ ਦੇ ਦੋਵੇਂ ਵਿਚ ਦੋ ਪਿਸਤੌਲ ਫੜੇ ਹੋਏ ਸਨ।
ਇਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਸ ਦਾ ਪਿੱਛਾ ਕੀਤਾ ਤਾਂ ਅਣਪਛਾਤਾ ਗੈਂਗਸਟਰ ਆਪਣੀ ਪਤਨੀ ਤੇ ਬੱਚੇ ਸਮੇਤ ਖੇਤਾਂ ‘ਚ ਵੜ ਗਿਆ,ਤੁਰੰਤ ਸੂਚਨਾ ਮਿਲਣ ਉਤੇ ਘਟਨਾ ਵਾਸੀ ਸਥਾਨ ਉਤੇ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ,ਪੁਲਿਸ ਨੇ ਖੇਤਾਂ ਦੀ ਘੇਰਾਬੰਦੀ ਕਰ ਲਈ ਹੈ,ਫਿਲਹਾਲ ਉਕਤ ਗੈਂਗਸਟਰ ਦੀ ਪਤਨੀ ਤੇ ਬੱਚੇ ਨੂੰ ਗ੍ਰਿਫਤ ਵਿਚ ਲੈ ਲਿਆ ਗਿਆ ਹੈ,ਅਜੇ ਪੁਲਿਸ ਦੇ ਚੁੰਗਲ ਵਿਚੋਂ ਬਾਹਰ ਦੱਸਿਆ ਜਾ ਰਿਹਾ ਹੈ, ਮੌਕੇ ਉਪਰ ਭਾਰੀ ਪੁਲਿਸ ਫੋਰਸ ਨੇ ਘੇਰਾਬੰਦੀ ਕਰ ਲਈ ਹੈ,ਫਿਲਹਾਲ ਪੁਲਿਸ ਇਸ ਬਾਰੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਰਹੀ ਹੈ,ਗੈਂਗਸਟਰ ਬਬਲੂ ਵੱਲੋਂ ਫਾਇਰਿੰਗ (Firing) ਕਰਨ ਉਤੇ ਜਵਾਬ ਵਿਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਜਾ ਰਹੀ ਹੈ।