Thursday, March 30, 2023
spot_imgspot_imgspot_imgspot_img
Homeਪੰਜਾਬਨਸ਼ੇ ਨੇ ਇੱਕ ਹੋਰ ਘਰ ਨੂੰ ਉਜਾੜ ਕੇ ਰਖ ਦਿੱਤਾ,Amritsar ‘ਚ 2...

ਨਸ਼ੇ ਨੇ ਇੱਕ ਹੋਰ ਘਰ ਨੂੰ ਉਜਾੜ ਕੇ ਰਖ ਦਿੱਤਾ,Amritsar ‘ਚ 2 ਸਕੇ ਭਰਾਵਾਂ ਦੀ ਮੌਤ

Punjab Today News Ca:-

Amritsar,(Punjab Today News Ca):- ਅੰਮ੍ਰਿਤਸਰ (Amritsar) ‘ਚ ਨਸ਼ੇ ਨੇ ਦੋ ਸਕੇ ਭਰਾਵਾਂ ਨੂੰ ਮਾਪਿਆਂ ਤੋਂ ਖੋਹ ਲਿਆ,ਇੱਕ ਦੀ ਉਮਰ 20 ਸਾਲ ਅਤੇ ਦੂਜੇ ਦੀ 24 ਸਾਲ ਸੀ,ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਕਟਰਾ ਬੱਘੀਆਂ ਦੇ ਕੋਲ ਹੈ,ਜਿਥੇ ਦੋਵੇਂ ਭਰਾ ਨਸ਼ਾ ਕਰਦੇ ਸਨ,ਅਤੇ ਉਨ੍ਹਾਂ ਵਿੱਚੋਂ ਵੱਡਾ ਵੇਚਦਾ ਵੀ ਸੀ,ਉਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਨਸ਼ੇ ਨਾਲ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਜਿਥੇ ਉਸ ਦੀ ਤਬੀਅਤ ਖਰਾਬ ਹੋ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਵਿੱਚ ਇਲਾਜ ਲਈ ਦਾਖਲ ਕਰਵਾ ਦਿਤਾ ਅਤੇ ਬੀਤੇ ਦਿਨ ਉਸ ਦੀ ਮੌਤ ਹੋ ਗਈ,ਵੱਡੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਛੋਟਾ ਭਰਾ ਦੁੱਖ ਤੇ ਗਮ ਵਿੱਚ ਛੋਟਾ ਚਾਲ੍ਹੀ ਖੂਹ ਇਲਾਕੇ ਵਿੱਚ ਗਿਆ ਜਿਥੇ ਉਸ ਨੇ ਨਸ਼ੇ ਦਾ ਟੀਕਾ ਲਾਇਆ ਅਤੇ ਉਥੇ ਬੇਹੋਸ਼ ਹੋ ਗਿਆ,ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਉਸ ਦੀ ਵੀ ਮੌਤ ਹੋ ਗਈ।

ਨਸ਼ੇ ਨੇ ਇੱਕ ਹੱਸਦਾ-ਵੱਸਦਾ ਪਰਿਵਾਰ ਉਜਾੜ ਕੇ ਰਖ ਦਿੱਤਾ,ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਹਰ ਰੋਜ਼ ਹੀ ਘਰਾਂ ਵਿਚ ਸੱਥਰ ਵਿਛ ਰਹੇ ਹਨ,ਸਬ-ਇੰਸਪੈਕਟਰ ਸ਼ਬੇਗ ਸਿੰਘ ਨੇ ਦੱਸਿਆ ਕਿ ਹਰਗੁਣ ਨਾਮਕ ਨੌਜਵਾਨ ਐਨਡੀਪੀਐਸ (NDPS) ਦੇ ਕੇਸ ਵਿਚ ਜੇਲ੍ਹ ਵਿਚ ਸੀ,ਜਿਥੇ ਉਸ ਦੀ ਤਬੀਅਤ ਖ਼ਬਾਰ ਹੋਣ ਉਤੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ,ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਸ ਦੇ ਭਰਾ ਦੀ ਵੀ ਉਸ ਦਿਨ ਹੀ ਮੌਤ ਹੋ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular