Ottawa,(Punjab Today News Ca):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਮੰਗਲਵਾਰ ਨੂੰ ਆਖਿਆ ਕਿ ਉਹ ਗਰੰਟੀ ਦਿੰਦੇ ਹਨ ਕਿ ਕੈਨੇਡਾ (Canada) ਇਸ ਵਾਰੀ ਆਪਣਾ ਤਾਜ਼ਾ ਕਲਾਈਮੇਟ ਟੀਚਾ ਪੂਰਾ ਕਰਕੇ ਹੀ ਸਾਹ ਲਵੇਗਾ,ਉਨ੍ਹਾਂ ਆਖਿਆ ਕਿ ਇਸ ਵਾਰੀ ਸਾਡੀ ਯੋਜਨਾ ਬਹੁਤ ਪੁਖ਼ਤਾ ਹੈ ਜੋ ਦਰਸਾਉਂਦੀ ਹੈ ਕਿ ਅਸੀਂ ਇਹ ਟੀਚਾ ਕਿਵੇਂ ਪੂਰਾ ਕਰਨਾ ਹੈ,1988 ਵਿੱਚ ਕੈਨੇਡਾ (Canada) ਨੇ ਅੱਠ ਵੱਖ ਵੱਖ ਗ੍ਰੀਨਹਾਊਸ ਗੈਸਾਂ (Greenhouse Gases) ਦੇ ਰਿਸਾਅ ਨੂੰ ਘਟਾਉਣ ਦਾ ਟੀਚਾ ਮਿਥਿਆ ਸੀ,ਇਨ੍ਹਾਂ ਵਿੱਚੋਂ ਛੇ ਆਈਆਂ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ,ਅਗਲਾ ਟੀਚਾ 2030 ਲਈ ਤੈਅ ਕੀਤਾ ਗਿਆ ਹੈ,ਇਸ ਲਈ ਕੈਨੇਡਾ (Canada) ਨੂੰ 2005 ਦੇ ਬਰਾਬਰ ਆਪਣੀਆਂ ਗ੍ਰੀਨਹਾਊਸ ਗੈਸਾਂ (Greenhouse Gases) ਦੇ ਰਿਸਾਅ ਨੂੰ ਲਿਆਉਣਾ ਹੋਵੇਗਾ,ਜਿਸ ਤੋਂ ਭਾਵ ਹੈ ਕਿ ਇਸ ਰਿਸਾਅ ਨੂੰ 55 ਤੋਂ 60 ਫੀ ਸਦੀ ਘਟਾਉਣਾ ਹੋਵੇਗਾ।
ਇਹ ਪਿਛਲੇ ਟੀਚੇ ਨਾਲੋਂ ਕਿਤੇ ਵੱਡਾ ਹੈ,2020 ਵਿੱਚ ਰਿਸਾਅ ਦੇ ਪੱਧਰ ਦੇ ਆਧਾਰ ਉੱਤੇ ਇਸ ਨਵੇਂ ਟੀਚੇ ਨੂੰ ਪੂਰਾ ਕਰਨ ਤੋਂ ਮਤਲਬ ਹੋਵੇਗਾ ਕਿ ਹਰ ਸਾਲ ਕੈਨੇਡਾ ਨੂੰ 23 ਮਿਲੀਅਨ ਟੰਨ ਗੈਸਾਂ ਦੇ ਰਿਸਾਅ ਨੂੰ ਖ਼ਤਮ ਕਰਨਾ ਹੋਵੇਗਾ,ਇਸ ਦਾ ਜੇ ਸਿੱਧਾ ਹਿਸਾਬ ਲਾਇਆ ਜਾਵੇ ਤਾਂ ਇਹ ਹਰ 12 ਮਹੀਨਿਆਂ ਵਿੱਚ ਇਸ ਦਹਾਕੇ ਦੇ ਅੰਤ ਤੱਕ ਪੰਜ ਮਿਲੀਅਨ ਕਾਰਾਂ ਨੂੰ ਸੜਕਾਂ ਤੋਂ ਉਤਾਰਨ ਦੇ ਬਰਾਬਰ ਹੋਵੇਗਾ,ਇਹ ਪੁੱਛੇ ਜਾਣ ਉੱਤੇ ਕੀ ਕੈਨੇਡਾ (Canada) ਇਹ ਟੀਚਾ ਪੂਰਾ ਕਰ ਲਵੇਗਾ,ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਕਿਹਾ ਹਾਂ ਬਿਲਕੁਲ,ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਕਿ ਕੈਨੇਡਾ ਦੇ ਐਮਿਸ਼ਨਜ਼ ਰਿਡਕਸ਼ਨ ਪਲੈਨ,ਜੋ ਮਾਰਚ ਵਿੱਚ ਪਬਲਿਸ਼ ਹੋਇਆ ਸੀ,ਅਜਿਹਾ ਰੋਡ ਮੈਪ (Road Map) ਮੁਹੱਈਆ ਕਰਵਾਉਂਦਾ ਹੈ ਜਿਸ ਨਾਲ ਇਹ ਨਵਾਂ ਟੀਚਾ ਹਾਸਲ ਕੀਤਾ ਜਾ ਸਕਦਾ ਹੈ।