Ottawa, (Punjab Today News Ca):- ਕੈਨੇਡਾ ਵਧੇਰੇ ਗਿਣਤੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ (Study Visa) ਦੇਣ ਦੀ ਨੀਤੀ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ,ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ (International Students) ਨੂੰ ਦਰਪੇਸ਼ ਖਾਸ ਸਮੱਸਿਆਵਾਂ ‘ਤੇ ਪਾਰਲੀਮਾਨੀ ਸਟੈਂਡਿੰਗ ਕਮੇਟੀ (Parliamentary Standing Committee) ਦੀ ਰਿਪੋਰਟ ‘ਤੇ ਆਪਣਾ ਜਵਾਬ ਦਿੰਦਿਆਂ ਕਿਹਾ ਹੈ ਕਿ ਸਾਲ 2022 ਤੋਂ 2023 ਤੱਕ, ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ ਲਗਭਗ 753,000 ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਵਧਣ ਦਾ ਅਨੁਮਾਨ ਹੈ,CIMM ਦੀ ਚਿੰਤਾ ਨੂੰ ਸਵੀਕਾਰ ਕਰਦੇ ਹੋਏ ਕਿ ਵਾਧੇ ਦੇ ਬਾਵਜੂਦ,ਵਿਭਾਗ ਦੁਆਰਾ ਕੁਝ ਦੇਸ਼ਾਂ ਅਤੇ ਆਬਾਦੀਆਂ ਦੀਆਂ ਅਰਜ਼ੀਆਂ ‘ਤੇ ਉਚਿਤ ਵਿਚਾਰ ਨਹੀਂ ਕੀਤਾ ਜਾਂਦਾ ਹੈ,ਸਰਕਾਰ ਨੇ ਵੀਜਾ ਐਪਲੀਕੇਸ਼ਨ,ਪ੍ਰੋਸੈਸਿੰਗ ਟਾਈਮ ਅਤੇ ਰਫਿਊਜਲ (Visa Application, Processing Time and Refusal) ਬਾਰੇ ਪਾਰਦਰਸ਼ਤਾ ਵਧਾਉਣ ਦੀ ਗੱਲ ਮੰਨੀ ਹੈ,ਪ੍ਰਕਿਰਿਆ ਨੂੰ ਤੇਜ਼ ਕਰਨ ਲਈ 1250 ਨਵੇ ਅਫਸਰ ਭਰਤੀ ਕੀਤੇ ਗਏ ਹਨ।