Jakarta, (Punjab Today News Ca):- ਇੰਡੋਨੇਸ਼ੀਆ (Indonesia) ਦੇ ਜਕਾਰਤਾ (Jakarta) ਵਿੱਚ ਇਸਲਾਮਿਕ ਸੈਂਟਰ ਮਸਜਿਦ ਦਾ ਵਿਸ਼ਾਲ ਗੁੰਬਦ ਨੂੰ ਅੱਗ ਲੱਗਣ ਕਾਰਨ ਢਹਿ ਗਿਆ,ਉੱਤਰੀ ਜਕਾਰਤਾ ‘ਚ ਜਾਮੀ ਮਸਜਿਦ ਦੇ ਵੱਡੇ ਗੁੰਬਦ ‘ਚ ਭਿਆਨਕ ਅੱਗ ਲੱਗ ਗਈ,ਜਿਸ ਤੋਂ ਬਾਅਦ ਇਹ ਹੇਠਾਂ ਡਿੱਗ ਗਈ,ਅੱਗ ਲੱਗਣ ਤੋਂ ਬਾਅਦ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ,ਦੱਸਿਆ ਜਾ ਰਿਹਾ ਹੈ ਕਿ ਗੁੰਬਦ ਕੰਪਲੈਕਸ (Dome Complex) ‘ਚ ਅੱਗ ਉਸ ਸਮੇਂ ਲੱਗੀ ਜਦੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ,ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਪੂਰਾ ਗੁੰਬਦ ਢਹਿ ਗਿਆ,ਇੰਡੋਨੇਸ਼ੀਆ ਮੀਡੀਆ (Indonesia Media) ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਬਾਅਦ ਅੱਗ ਬੁਝਾਉਣ ਵਾਲਿਆਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ,ਜਿਸ ਤੋਂ ਬਾਅਦ ਘੱਟੋ-ਘੱਟ 10 ਫਾਇਰ ਬ੍ਰਿਗੇਡ ਗੱਡੀਆਂ (Fire Brigade Vehicles) ਨੂੰ ਘਟਨਾ ਸਥਾਨ ‘ਤੇ ਰਵਾਨਾ ਕੀਤਾ ਗਿਆ,ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ,ਪੁਲੀਸ ਨੇ ਦੱਸਿਆ ਕਿ ਮਸਜਿਦ ਦੀ ਮੁਰੰਮਤ ਦਾ ਕੰਮ ਕਰਨ ਵਾਲੀ ਠੇਕੇਦਾਰ ਕੰਪਨੀ ਦੇ ਚਾਰ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ।