CHANDIGARH,(PUNJAB TODAY NEWS CA):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਹੋਈ,ਦੀਵਾਲੀ (Diwali) ਤੋਂ ਪਹਿਲਾ ਪੰਜਾਬ ਸਰਕਾਰ (Punjab Govt) ਨੇ ਸਰਕਾਰੀ ਮੁਲਾਜ਼ਮਾਂ ਦੇ ਮੁੱਦਿਆ ਉੱਤੇ ਮੋਹਰ ਲਗਾਈ ਹੈ।
ਪੰਜਾਬ ਵਜ਼ਾਰਤ ਦੇ ਅਹਿਮ ਫ਼ੈਸਲੇ
ਪੰਜਾਬ ਸਰਕਾਰ (Punjab Govt) ਨੇ ਧਾਰਮਿਕ ਗ੍ਰੰਥਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਟੈਕਸ ਮੁਕਤ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ 25 ਕਰੋੜ ਰੁਪਏ ਦਾ ਖਰਚ ਲਈ ਪੈਸੇ ਰਾਖਵੇ ਕੀਤੇ ਹਨ।
ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਵਿੱਚ ਤਰਜੀਹ ਦੇਣ ਲਈ ਭਰਤੀ ਨੇਮਾਂ ਵਿੱਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਹੈ,ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸਾਰੀਆਂ ਨੌਕਰੀਆਂ ਲਈ ਪੰਜਾਬੀ ਦਾ ਟੈਸਟ ਪਾਸ ਕਰਨਾ ਵੀ ਲਾਜ਼ਮੀ ਹੋਵੇਗੀ,ਪੰਜਾਬੀ ਦੇ ਟੈਸਟ ਵਿੱਚੋਂ 50 ਫੀਸਦੀ ਨੰਬਰ ਲੈਣੇ ਜ਼ਰੂਰੀ ਹਨ।
ਕੈਬਨਿਟ ਵਿੱਚ ਮੁਹਾਲੀ ਮੈਡੀਕਲ ਕਾਲਜ (Mohali Medical College) ਦੀ ਨਵੀਂ ਥਾਂ ਉੱਤੇ ਮੋਹਰ ਲਗਾ ਦਿੱਤੀ ਹੈ,ਮੋਹਾਲੀ ਦੇ ਲੋਕਾਂ ਦੀ ਸਹੂਲਤ ਲਈ ਮੈਡੀਕਲ ਕਾਲਜ (Medical College) ਬਣਾਇਆ ਜਾਵੇਗਾ ਜਿਸ ਵਿੱਚ ਬੱਚਿਆ ਨੂੰ ਮੈਡੀਕਲ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ।
ਪੰਜਾਬ ਸਰਕਾਰ (Punjab Govt) ਨੇ ਮੰਡੀ ਬੋਰਡ (Mandi Board) ਦਾ ਚੇਅਰਮੈਨ ਅਤੇ ਵਾਈਸ ਚੇਅਰਮੈਨ (Vice Chairman) ਦਾ ਅਹੁਦਾ ਖਤਮ ਕਰ ਦਿੱਤਾ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ (Mandi Board) ਦਾ ਚੇਅਰਮੈਨ ਦਾ ਅਹੁਦਾ ਬੇਲੋੜਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵੱਲੋਂ ਪੈਨਸ਼ਨ ਅਤੇ ਸਰਕਾਰੀ ਮੁਲਾਜ਼ਮਾਂ ਦੇ ਡੀਏ ਵਿੱਚ 6 ਫੀਸਦੀ ਵਾਧਾ ਕੀਤਾ ਹੈ,ਇਸ ਲਈ 200 ਕਰੋੜ ਰੁਪਏ ਦਾ ਖਰਚ ਦੀ ਗੱਲ ਕਹੀ ਹੈ,ਪੰਜਾਬ ਸਰਕਾਰ (Punjab Govt) ਨੇ ਪੁਰਾਣੀ ਪੈਨਸ਼ਨ ਸਕੀਮ (Old Pension Scheme) ਨੂੰ ਮੁੜ ਬਹਾਲ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ।
ਬਿਜਲੀ ਵਿਭਾਗ (Department of Electricity) ‘ਚ ਨੌਕਰੀ ਦੌਰਾਨ ਜਾਨ ਗੁਵਾਉਣ ਵਾਲੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ,ਪੰਜਾਬ ਵਿੱਚ ਸਰਕਾਰ ਨੇ ਕਿਹਾ ਹੈ ਕਿ ਹਰ ਹਰ ਜ਼ਿਲ੍ਹੇ ‘ਚ CM ਵਿੰਡੋ ਖੋਲ੍ਹੀ ਜਾਵੇਗੀ,ਗੈਰ-ਕਾਨੂੰਨੀ ਮਾਇਨਿੰਗ (Illegal Mining) ਦੌਰਾਨ ਡਰਾਈਵਰ ਦੀ ਬਜਾਏ ਮਾਲਕ ‘ਤੇ ਕਾਰਵਾਈ ਹੋਵੇਗੀ।