spot_img
Thursday, December 5, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਗੁਰਦੁਆਰਾ ਨਾਨਕ ਨਿਵਾਸ,ਰਿਚਮੰਡ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

ਗੁਰਦੁਆਰਾ ਨਾਨਕ ਨਿਵਾਸ,ਰਿਚਮੰਡ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

Punjab Today News Ca:-

SURREY,(Punjab Today News Ca):- ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (India Cultural Center of Canada) (ਗੁਰਦੁਆਰਾ ਨਾਨਕ ਨਿਵਾਸ,ਰਿਚਮੰਡ) (Gurdwara Nanak Niwas,Richmond) ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ (Diwali And Bandi Chod Day) ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਗਿਆ,ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਸਵੇਰ ਤੋਂ ਹੀ ਸੰਗਤਾਂ ਗੁਰਦਆਰਾ ਸਾਹਿਬ ਵਿਖੇ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ,ਸ਼ਾਮ ਤੱਕ ਖੂਬ ਰੌਣਕਾਂ ਲੱਗਣ ਲਗ ਗਈਆਂ,ਦਰਬਾਰ ਹਾਲ ਅਤੇ ਲੰਗਰ ਹਾਲ ਸੰਗਤਾਂ ਨਾਲ ਭਰ ਗਏ।

ਗਿਆਨੀ ਨਵਨੀਤ ਸਿੰਘ,ਗਿਆਨੀ ਗੁਰਜੋਤ ਸਿੰਘ ਹੁਰਾਂ ਨੇ ਬਹੁਤ ਹੀ ਮਧੁਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ,ਬੀਬੀਆਂ ਨੇ ਸਵੇਰ ਤੋਂ ਹੀ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਅਤੇ ਸਾਰਾ ਦਿਨ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਸੇਵਾ ਕੀਤੀ,ਸੇਵਾਦਾਰ ਸਾਰਾ ਦਿਨ ਬਹੁਤ ਹੀ ਸ਼ਰਧਾ ਨਾਲ ਸੇਵਾ ਕਰਦੇ ਰਹੇ।

ਇਸ ਸਾਲ ਖੁਸ਼ਕ ਮੌਸਮ ਕਰਕੇ ਅਤੇ ਅੱਗ ਲੱਗਣ ਦੇ ਡਰੋਂ ਸਿਟੀ ਵੱਲੋਂ ਆਤਿਸ਼ਬਾਜੀਆਂ ਚਲਾਉਣ ਲਈ ਪਰਮਿਟ ਨਾ ਮਿਲਣ ਕਰਕੇ ਪਿਛਲੇ ਸਾਲਾਂ ਦੀ ਤਰ੍ਹਾਂ ਗੁਰੂ ਘਰ ਵਿਖੇ ਫਾਇਰਵਰਕਸ (Fireworks) ਨਹੀਂ ਹੋ ਸਕੇ,ਇਸ ਦੇ ਬਾਵਜੂਦ ਵੀ ਸੰਗਤਾਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਪੂਰਾ ਆਨੰਦ  ਮਾਣਿਆ,ਸ. ਸੰਘੇੜਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ (Diwali And Bandi Chod Day) ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਗੁਰਦਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤਾਂ,ਸੇਵਾਦਾਰਾਂ ਅਤੇ ਕੀਰਤਨੇ ਜਥੇ ਦਾ ਧੰਨਵਾਦ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments