Surrey,(Punjab Today News Ca): – ਕੈਨੇਡਾ-ਅਮਰੀਕਾ ਬਾਰਡਰ (Canada-US Border) ਉਪਰ ਸਥਿਤ ਪੀਸ ਆਰਚ ਪ੍ਰੋਵਿੰਸ਼ੀਅਲ ਪਾਰਕ (Peace Arch Provincial Park) ਲਗਪਗ ਢਾਈ ਸਾਲ ਬੰਦ ਰਹਿਣ ਉਪਰੰਤ ਆਖਰ ਸੈਲਾਨੀਆਂ ਲਈ ਮੁੜ ਖੋਹਲ ਦਿੱਤਾ ਗਿਆ,ਪਾਰਕ ਦੀ ਕੈਨੇਡੀਅਨ ਸਾਈਡ-ਸਾਊਥ ਸਰੀ ਅਤੇ ਬਲੇਨ,ਵਾਸ਼ਿੰਗਟਨ ਵਿਚਕਾਰ ਸਰਹੱਦ ‘ਤੇ ਸਥਿਤ ਹੈ,ਇਹ ਪਾਰਕ 11 ਮਾਰਚ, 2020 ਨੂੰ ਕੋਵਿਡ-19 ਮਹਾਂਮਾਰੀ (Covid-19 Pandemic) ਦੀ ਘੋਸ਼ਣਾ ਤੋਂ ਬਾਅਦ,ਬੀ ਸੀ (BC) ਦੇ ਹੋਰ ਸਾਰੇ ਸੂਬਾਈ ਪਾਰਕਾਂ ਦੇ ਨਾਲ-ਨਾਲ ਬੰਦ ਕਰ ਦਿੱਤਾ ਗਿਆ ਸੀ,ਯੂ ਐਸ ਏ ਵਲੋ ਜ਼ੀਰੋ ਐਵਨਿਊ ਉਪਰ ਅਮਰੀਕਾ ਵਾਲੇ ਪਾਸੇ ਦਾ ਪਾਰਕ ਖੋਲਿਆ ਗਿਆ ਸੀ ਪਰ ਕੈਨੇਡਾ ਵਾਲੇ ਪਾਸੇ ਤੋ ਇਹ ਪਾਰਕ ਹੁਣ ਤੱਕ ਬੰਦ ਪਿਆ ਸੀ।