
Ottawa (Canada), September 17, 2023,(Punjab Today News CA):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਅੱਜ ਜਾਰੀ ਕੀਤੀ ਨਵੇਂ ਪਾਰਲੀਮਾਨੀ ਸਕੱਤਰਾਂ ਦੀ ਸੂਚੀ ਵਿਚ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਵੈਨਕੂਵਰ ਗਰੀਨਵਿਲ ਤੋਂ ਐਮ ਪੀ ਤਾਲੀਬ ਨੂਰਮੁਹੰਮਦ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਵਿੰਨੀਪੈਗ ਨੌਰਥ ਤੋਂ ਕੇਵਿਨ ਲੈਮਰੂ, ਵਿੰਨੀਪੈਗ ਸਾਊਥ ਤੋਂ ਟੈਰੀ ਦੀ ਨਿਯੁਕਤੀ ਕੀਤੀ ਗਈ ਹੈ।
ਪਾਰਲੀਮਾਨੀ ਸਕੱਤਰਾਂ ਦੀ ਕੁਲ ਗਿਣਤੀ 39 ਹੋ ਗਈ ਹੈ,ਨਵੇਂ ਪਾਰਲੀਮਾਨੀ ਸਕੱਤਰਾਂ ਦੀ ਨਿਯੁਕਤੀ ਕਰਦਿਆਂ ਕਿਹਾ ਗਿਆ ਹੈ ਕਿ ਨਵੇਂ ਤਜ਼ਰਬੇ, ਹੁਨਰਾਂ ਅਤੇ ਨਜ਼ਰੀਏ ਨੂੰ ਲਿਆਉਂਦੇ ਹੋਏ,ਇਹ ਸੰਸਦੀ ਸਕੱਤਰ ਕੈਨੇਡਾ ਅਤੇ ਕੈਨੇਡੀਅਨਾਂ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਉਪਰ ਕੰਮ ਕਰਦਿਆਂ ਮੰਤਰੀਆਂ ਅਤੇ ਸੰਸਦ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਨਗੇ।
ਨਵੇਂ ਅਤੇ ਸੰਸਦੀ ਸਕੱਤਰ ਦੀ ਟੀਮ ਵਿੱਚ ਹੁਣ ਸ਼ਾਮਲ ਹਨ:-
ਰਣਦੀਪ ਸਿੰਘ ਸਰਾਏ ਨੂੰ ਸਾਬਕਾ ਸੈਨਿਕ ਮਾਮਲਿਆਂ ਬਾਰੇ ਮੰਤਰੀ ਦੇ ਸੰਸਦੀ ਸਕੱਤਰ ਅਤੇ ਨੈਸ਼ਨਲ ਡਿਫੈਂਸ ਦੇ ਐਸੋਸੀਏਟ ਮੰਤਰੀ,ਮਨਿੰਦਰ ਸਿੱਧੂ ਨੂੰ ਨਿਰਯਾਤ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਦਾ ਸੰਸਦੀ ਸਕੱਤਰ ,ਤਾਲੀਬ ਨੂਰ ਮੁਹੰਮਦ ਨੂੰ ਕੈਨੇਡੀਅਨ ਵਿਰਾਸਤ ਮੰਤਰੀ ਦੇ ਸੰਸਦੀ ਸਕੱਤਰ, ਟੈਰੀ ਡੁਗੁਇਡ ਨੂੰ ਪ੍ਰਧਾਨ ਮੰਤਰੀ ਦੇ ਸੰਸਦੀ ਸਕੱਤਰ ਅਤੇ ਵਿਸ਼ੇਸ਼ ਸਲਾਹਕਾਰ,ਕੈਵਿਨ ਲੈਮਰੂ ਨੂੰ ਸੰਸਦੀ ਸਕੱਤਰ ਹਾਊਸ ਲੀਡਰ ਲਗਾਇਆ ਗਿਆ ਹੈ।