NEW DELHI,(PUNJAB TODAY NEWS CA):- ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਪੰਜਾਬ ਆ ਰਹੇ ਹਨ,ਉਹ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ,ਹਿਮਾਚਲ ਪ੍ਰਦੇਸ਼ (Himachal Pradesh) ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਉਹ ਉਥੇ ਰੈਲੀਆਂ ਕਰਨਗੇ,ਇਸ ਤੋਂ ਪਹਿਲਾਂ ਉਹ ਡੇਰਾ ਬਿਆਸ ਵਿਚ ਪਹੁੰਚਣਗੇ,ਉਨ੍ਹਾਂ ਦੇ ਆਗਮਨ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ,ਬਿਆਸ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪੁਲਿਸ ਨੂੰ ਵੀ ਇਸ ਸਬੰਧੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ,ਚਰਚਾ ਹੈ ਕਿ ਉਹ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕਰਨ ਦੇ ਬਾਅਦ ਦਰਬਾਰ ਸਾਹਿਬ (Darbar Sahib) ਵੀ ਨਤਮਸਤਕ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਦੇ ਆਗਮਨ ਨੂੰ ਲੈ ਕੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ,ਡੇਰਾ ਬਿਆਸ ਦੇ ਸਮਰਥਕ ਵੱਡੀ ਗਿਣਤੀ ਵਿਚ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਹਨ,ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਦੇ ਬਾਅਦ ਪ੍ਰਧਾਨ ਮੰਤਰੀ ਹਿਮਾਚਲ ਵਿਚ ਰੈਲੀਆਂ ਨੂੰ ਸੰਬੋਧਨ ਕਰਨਗੇ,ਪ੍ਰਧਾਨ ਮੰਤਰੀ 5 ਨਵੰਬਰ ਨੂੰ ਸੁੰਦਰਨਗਰ (Sundernagar) ਤੇ ਦੁਪਹਿਰ ਬਾਅਦ ਸੋਲਨ ਵਿਚ ਜਨ ਸਭਾ ਨੂੰ ਸੰਬੋਧਨ ਕਰਨਗੇ,9 ਨਵੰਬਰ ਨੂੰ ਕਾਂਗੜਾ (Kangra) ਦੇ ਸ਼ਾਹਪੁਰ ਚੰਬੀ ਮੈਦਾਨ ਵਿਚ ਚੋਣ ਰੈਲੀ ਕਰਨਗੇ,ਪ੍ਰਧਾਨ ਮੰਤਰੀ ਇਸੇ ਦਿਨ ਹਮੀਰਪੁਰ (Hamirpur) ਦੇ ਸੁਜਾਨਪੁਰ (Sujanpur) ਵਿਚ ਜਨ ਸਭਾ ਨੂੰ ਸੰਬੋਧਨ ਕਰਨਗੇ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ (Himachal Pradesh) ਵਿਧਾਨ ਸਭਾ ਚੋਣਾਂ (Assembly Elections) ਸਾਰੀਆਂ 68 ਸੀਟਾਂ ‘ਤੇ 12 ਨਵੰਬਰ ਨੂੰ ਇਕ ਹੀ ਪੜਾਅ ਵਿਚ ਹੋਣਗੇ,8 ਦਸੰਬਰ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ,68 ਵਿਧਾਨ ਸਭਾ ਖੇਤਰਾਂ (Assembly Constituencies) ਵਿਚ 413 ਉਮੀਦਵਾਰ ਚੋਣ ਮੈਦਾਨ ਵਿਚ ਹਨ,ਹਿਮਾਚਲ ਪ੍ਰਦੇਸ਼ (Himachal Pradesh) ਦੇ ਸਭ ਤੋਂ ਵੱਡੇ ਜ਼ਿਲ੍ਹਾ ਕਾਂਗੜਾ ਦੇ 15 ਵਿਧਾਨ ਸਭਾ ਖੇਤਰਾਂ (Assembly Constituencies) ਵਿਚ ਹੁਣ 91 ਉਮੀਦਵਾਰ ਚੋਣ ਮੈਦਾਨ ਵਿਚ ਹਨ,ਸਾਲ 2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿਚ 95 ਉਮੀਦਵਾਰਾਂ ਨੇ ਚੋਣਾਂ ਲੜੀਆਂ ਸੀ।