Ottawa,(Punjab Today News Ca):- ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਜੌਬ ਮਾਰਕਿਟ ਦੇ ਹਾਲਾਤ ਬਾਰੇ ਰਿਪੋਰਟ ਜਾਰੀ ਕੀਤੀ ਜਾਵੇਗੀ,ਏਜੰਸੀ ਵੱਲੋਂ ਅਕਤੂੁਬਰ ਵਿੱਚ ਕਰਵਾਏ ਗਏ ਲੇਬਰ ਫੋਰਸ ਸਰਵੇਖਣ (Labor Force Survey) ਨੂੰ ਪਬਲਿਸ਼ ਕੀਤਾ ਜਾਵੇਗਾ,ਇਹ ਰਿਪੋਰਟ ਇਸ ਲਿਹਾਜ ਨਾਲ ਵੀ ਜ਼ਰੂਰੀ ਹੈ ਕਿਉਂਕਿ ਅਰਥਸ਼ਾਸਤਰੀਆਂ ਵੱਲੋਂ ਸੰਭਾਵੀ ਮੰਦਵਾੜੇ ਦੀ ਗੱਲ ਕੀਤੀ ਜਾ ਰਹੀ ਹੈ,ਬੈਂਕ ਆਫ ਕੈਨੇਡਾ (Bank of Canada) ਵੱਲੋਂ ਇਹ ਪੇਸ਼ੀਨਿਗੋਈ (Peshinigoi) ਕੀਤੀ ਗਈ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਿਕਾਸ ਦਰ ਜ਼ੀਰੋ ਰਹਿਣ ਦੇ ਨਾਲ ਨਾਲ ਅਰਥਚਾਰੇ ਵਿੱਚ ਖੜੋਤ ਆ ਜਾਵੇਗੀ,ਜਿ਼ਕਰਯੋਗ ਹੈ ਕਿ ਸੈਂਟਰਲ ਬੈਂਕ (Central Bank) ਵੱਲੋਂ ਵਿਆਜ਼ ਦਰਾਂ ਵਿੱਚ ਪਿਛਲੇ ਮਹੀਨੇ ਹੀ ਅੱਧਾ ਫੀ ਸਦੀ ਪਰਸੈਂਟੇਜ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ,ਇਹ ਕੋਸਿ਼ਸ਼ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਕੀਤੀ ਜਾ ਰਹੀ ਹੈ,ਸਤੰਬਰ ਦੇ ਮਹੀਨੇ ਕੈਨੇਡੀਅਨ ਅਰਥਚਾਰੇ (Canadian Economy) ਵਿੱਚ 21,000 ਰੋਜ਼ਗਾਰ ਦੇ ਮੌਕੇ ਜੁੜੇ ਜਦਕਿ ਬੇਰੋਜ਼ਗਾਰੀ ਦਰ ਅਗਸਤ ਵਿੱਚ 5·4 ਦੇ ਮੁਕਾਬਲੇ ਸਤੰਬਰ ਵਿੱਚ 5·2 ਫੀ ਸਦੀ ਰਹਿ ਗਈ,ਇਸ ਮਹੀਨੇ ਘੱਟ ਲੋਕਾਂ ਵੱਲੋਂ ਕੰਮ ਦੀ ਤਲਾਸ਼ ਕੀਤੀ ਗਈ।