Edmonton (Punjab Today News Ca):– ਕੈਲਗਰੀ (Calgary) ਤੋ ਪੰਜਾਬੀ ਭਾਈਚਾਰੇ ਦੀ ਉਘੀ ਸ਼ਖਸੀਅਤ ਸ ਹਰਦਿਆਲ ਸਿੰਘ ਹੈਪੀ ਮਾਨ ਨੂੰ ਅਲਬਰਟਾ (Alberta) ਦੀ ਪ੍ਰੀਮੀਅਰ ਡੈਨੀਅਲ ਸਮਿਥ (Premier Daniel Smith) ਵਲੋ ਅਲਬਰਟਾ ਕੰਸਰਵੇਟਿਵ ਯੁਨਾਈਟਡ ਪਾਰਟੀ ( ਯੂ ਸੀ ਪੀ) (Alberta Conservative United Party (UCP)) ਆਗੂ ਦਾ ਸੀਨੀਅਰ ਸਲਾਹਕਾਰ ਨਾਮਜ਼ਦ ਕੀਤਾ ਗਿਆ ਹੈ,ਪੰਜਾਬ ਦੇ ਸ਼ਹਿਰ ਜਲੰਧਰ ਨੇੜੇ ਪਿੰਡ ਜਮਸ਼ੇਰ ਦੇ ਜੰਮਪਲ ਸ ਹਰਦਿਆਲ ਸਿੰਘ ਹੈਪੀ ਮਾਨ ਪਿਛਲੇ ਲੰਬੇ ਸਮੇਂ ਤੋ ਪਾਰਟੀ ਆਗੂ ਡੈਨੀਅਲ ਸਮਿਥ ਨਾਲ ਜੁੜੇ ਆ ਰਹੇ ਹਨ ਤੇ ਉਹਨਾਂ ਦੀ ਹਰ ਰਾਜਨੀਤਕ ਮੁਹਿੰਮ ਵਿਚ ਉਹਨਾਂ ਦੇ ਮੋਹਰੀ ਸਾਥੀ ਵਜੋ ਵਿਚਰਦੇ ਰਹੇ ਹਨ,ਉਹਨਾਂ ਦੀ ਇਸ ਨਿਯੁਕਤੀ ਉਪਰ ਅਲਬਰਟਾ ਦੇ ਪੰਜਾਬੀ ਭਾਈਚਾਰੇ ਨੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਇਸੇ ਦੌਰਾਨ ਐਡਮਿੰਟਨ ਤੋ ਉਹਨਾਂ ਦੇ ਸਾਥੀ ਗੁਰਨਾਮ ਸਿੰਘ ਡੌਡ ਅਤੇ ਸੁੱਖ ਬੱਲ ਨੇ ਸ ਹਰਦਿਆਲ ਸਿੰਘ ਹੈਪੀ ਮਾਨ ਦੀ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਅਲਬਰਟਾ (Alberta) ਦੀ ਤਰੱਕੀ ਅਤੇ ਵਿਕਾਸ ਦੇ ਨਾਲ ਪੰਜਾਬੀ ਭਾਈਚਾਰੇ ਦੇ ਮਾਣ ਸਨਮਾਨ ਨੂੰ ਹੋਰ ਅੱਗੇ ਵਧਾਉਣ ਦੀ ਉਮੀਦ ਪ੍ਰਗਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਲਬਰਟਾ ਯੁਨਾਈਟਡ ਕੰਸਰਵੇਟਿਵ ਪਾਰਟੀ (ਯੂ ਸੀ ਪੀ) (Alberta Conservative United Party (UCP)) ਦੇ ਮੌਜੂਦਾ ਆਗੂ ਡੈਨੀਅਲ ਸਮਿਥ ਹਨ ਤੇ ਉਹ ਪਾਰਟੀ ਆਗੂ ਦੀ ਚੋਣ ਜਿੱਤਣ ਉਪਰੰਤ ਹੀ ਅਲਬਰਟਾ (Alberta) ਦੇ ਪ੍ਰੀਮੀਅਰ ਨਿਯੁਕਤ ਹੋਏ ਸਨ,ਹੁਣ ਉਹਨਾਂ ਨੇ ਮੈਡੀਸਨ ਹੈਟ (Medicine Hat) ਤੋ ਜਿਮਨੀ ਚੋਣ ਵਿਚ ਜਿੱਤ ਪ੍ਰਾਪਤ ਕਰਕੇ ਲੈਜਿਸਲੇਚਰ (Legislature) ਵਿਚ ਆਪਣੀ ਥਾਂ ਬਣਾਈ ਹੈ,ਉਹਨਾਂ ਦੇ ਜਿਮਨੀ ਚੋਣ ਵਿਚ ਜਿੱਤਣ ਉਪਰ ਵੀ ਸ ਗੁਰਨਾਮ ਸਿੰਘ ਡੌਡ ਨੇ ਵਧਾਈ ਦਿੱਤੀ ਹੈ।