Azad Soch News:- Afghanistan Blast News: ਅਫਗਾਨਿਸਤਾਨ (Afghanistan) ਦੇ ਸਮਾਂਗਨ ਸੂਬੇ ਦੇ ਐਬਕ ਸ਼ਹਿਰ ਦੇ ਜਾਹਦੀਆ ਮਦਰੱਸੇ ‘ਚ ਬੁੱਧਵਾਰ ਦੁਪਹਿਰ ਨੂੰ ਬੰਬ ਧਮਾਕਾ ਹੋਇਆ,ਇਸ ਧਮਾਕੇ ‘ਚ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ,ਜਦਕਿ 27 ਜ਼ਖਮੀ ਹੋ ਗਏ,ਇੱਕ ਪ੍ਰਮੁੱਖ ਅਫਗਾਨ ਮੀਡੀਆ ਸਮੂਹ ਨੇ ਸੂਬਾਈ ਹਸਪਤਾਲ ਦੇ ਇੱਕ ਡਾਕਟਰ ਦੇ ਹਵਾਲੇ ਨਾਲ ਦੱਸਿਆ ਕਿ ਇਹ ਧਮਾਕਾ ਦੁਪਹਿਰ ਦੀ ਨਮਾਜ਼ ਤੋਂ ਬਾਅਦ ਹੋਇਆ।
ਤਾਲਿਬਾਨ ਸਰਕਾਰ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉੱਤਰੀ ਅਫਗਾਨਿਸਤਾਨ (Afghanistan) ਵਿੱਚ ਇੱਕ ਮਦਰੱਸੇ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 10 ਵਿਦਿਆਰਥੀ ਮਾਰੇ ਗਏ ਹਨ,ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ,ਧਮਾਕੇ ਬਾਰੇ ਸੁਰੱਖਿਆ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਧਮਾਕੇ ਤੋਂ ਬਾਅਦ ਦੀਆਂ ਵੀਡੀਓਜ਼ ਸੋਸ਼ਲ ਮੀਡੀਆ (Videos Social Media) ‘ਤੇ ਵਾਇਰਲ ਹੋ ਰਹੀਆਂ ਹਨ।
ਜਿਕਰਯੋਗ ਹੈ ਕਿ 15 ਅਗਸਤ 2021 ਤੋਂ ਅਫਗਾਨਿਸਤਾਨ (Afghanistan) ਫਿਰ ਤੋਂ ਤਾਲਿਬਾਨ (Taliban) ਦੇ ਕੰਟਰੋਲ ਵਿੱਚ ਹੈ,ਤਾਲਿਬਾਨ ਲਗਾਤਾਰ ਦੇਸ਼ ਵਿੱਚ ਸ਼ਾਂਤੀ ਦਾ ਦਾਅਵਾ ਕਰ ਰਿਹਾ ਹੈ ਪਰ ਹਮਲਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ,ਹਾਲ ਹੀ ਵਿੱਚ ਅਫਗਾਨਿਸਤਾਨ (Afghanistan) ਵਿੱਚ ਇੱਕ ਮੋਰਟਾਰ ਗੋਲੇ ਦਾ ਧਮਾਕਾ (Mortar Shell Explosion) ਹੋਇਆ ਸੀ,ਇਸ ਹਾਦਸੇ ‘ਚ ਦੋ ਬੱਚਿਆਂ ਦੀ ਮੌਤ ਹੋ ਗਈ।