
Chandigarh,(Punjab Today News Ca):- ਚੰਡੀਗੜ੍ਹ ਪਾਸਪੋਰਟ ਦਫਤਰ ਅਰਜ਼ੀਆਂ (Chandigarh Passport Office Applications) ਜਮ੍ਹਾਂ ਕਰਵਾਉਣ ਵਾਲਿਆਂ ਲਈ ਵਿਸ਼ੇਸ਼ ਮੇਲਾ ਆਯੋਜਿਤ ਕਰਨ ਜਾ ਰਿਹਾ ਹੈ,ਇਹ ਮੇਲਾ ਸ਼ਨੀਵਾਰ ਨੂੰ ਲਗਾਇਆ ਜਾ ਰਿਹਾ ਹੈ,ਇੱਥੇ ਲੋਕ ਆਪਣੀ ਅਰਜ਼ੀ ਦੀ ਅਪਾਇੰਟਮੈਂਟ (Appointment) ਬਦਲ ਕੇ ਅਰਜ਼ੀ ਜਮ੍ਹਾਂ ਕਰ ਸਕਦੇ ਹਨ।
ਚੰਡੀਗੜ੍ਹ (Chandigarh) ਦੇ ਖੇਤਰੀ ਪਾਸਪੋਰਟ ਅਧਿਕਾਰੀ ਸ਼ਿਵਾਸ ਕਵੀਰਾਜ ਅਨੁਸਾਰ ਪਾਸਪੋਰਟ ਦਫ਼ਤਰ (Passport Office) ਦਾ ਅਮਲਾ ਪਾਸਪੋਰਟ ਦਫ਼ਤਰ ਦੇ ਦਾਇਰੇ ਵਿੱਚ ਆਉਂਦੇ ਪਾਸਪੋਰਟ ਸੇਵਾ ਕੇਂਦਰ (Passport Service Center) ਵਿੱਚ ਸ਼ਨੀਵਾਰ ਨੂੰ ਕੰਮ ਕਰੇਗਾ ਅਤੇ ਅਰਜ਼ੀਆਂ ਇਕੱਤਰ ਕਰੇਗਾ,ਕਿਸੇ ਵੀ ਬਿਨੈਕਾਰ ਨੂੰ ਅਪਾਇੰਟਮੈਂਟ ਜਲਦੀ ਚਾਹੀਦੀ ਹੈ ਤਾਂ ਉਹ ਅਪਾਇੰਟਮੈਂਟ ਦੀ ਤਾਰੀਖ ਬਦਲ ਸਕਦਾ ਹੈ ਅਤੇ ਸ਼ਨੀਵਾਰ ਦਾ ਸਮਾਂ ਲੈ ਸਕਦਾ ਹੈ।
ਇਹ ਸਹੂਲਤ 70 ਫੀਸਦੀ ਤਤਕਾਲ ਬਿਨੈਕਾਰਾਂ ਲਈ ਕੀਤੀ ਗਈ ਹੈ,ਇਸ ਦੇ ਨਾਲ ਹੀ ਆਮ ਪਾਸਪੋਰਟ ਜਾਰੀ ਕਰਨ ਵਾਲੇ ਬਿਨੈਕਾਰਾਂ ਲਈ 30 ਫੀਸਦੀ ਰਾਖਵਾਂ ਰੱਖਿਆ ਗਿਆ ਹੈ,ਜੇਕਰ ਸ਼ਨੀਵਾਰ ਨੂੰ ਅਪਾਇੰਟਮੈਂਟ ਲੈਣੀ ਹੈ, ਤਾਂ ਬਿਨੈਕਾਰ ਵੈੱਬਸਾਈਟ (Applicant Website) ‘ਤੇ ਜਾ ਕੇ ਅਰਜ਼ੀ ਦੀ ਮਿਤੀ ਨੂੰ ਬਦਲ ਸਕਦਾ ਹੈ।
ਇਸ ਮੇਲੇ ਵਿੱਚ ਜਿਨ੍ਹਾਂ ਲੋਕਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.) (Police Clearance Certificate (PCC)) ਜਾਰੀ ਕੀਤਾ ਗਿਆ ਹੈ,ਉਨ੍ਹਾਂ ਲਈ ਇਹ ਸਹੂਲਤ ਉਪਲਬਧ ਨਹੀਂ ਹੈ,ਅਜਿਹੇ ਬਿਨੈਕਾਰ ਇਸ ਦਿਨ ਅਰਜ਼ੀ ਦੀ ਮਿਤੀ ਨਹੀਂ ਲੈ ਸਕਣਗੇ,ਇਹ ਸਹੂਲਤ ਕੇਵਲ ਨਵੀਆਂ ਅਰਜ਼ੀਆਂ, ਰੀ-ਇਸ਼ੂ ਤੋਂ ਇਲਾਵਾ ਹੋਰ ਪਾਸਪੋਰਟ ਜਾਰੀ ਕਰਨ ਲਈ ਇਹ ਦਿੱਤੀ ਗਈ ਹੈ।