Toronto, December 2, (Punjab Today News Ca):- ਟੋਰਾਂਟੋ (Toronto) ਦੇ ਪੱਛਮੀ ਸਿਰੇ ਉੱਤੇ ਕਈ ਗੱਡੀਆਂ ਦੀ ਹੋਈ ਟੱਕਰ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ,ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ,ਬੁੱਧਵਾਰ ਰਾਤ ਨੂੰ ਜੇਨ ਸਟਰੀਟ ਤੇ ਐਗਲਿੰਟਨ ਐਵਨਿਊ ਵੈਸਟ ਏਰੀਆ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ,ਮੌਕੇ ਉੱਤੇ ਪਹੁੰਚੀ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇੱਕ ਗੱਡੀ ਟਰੈਫਿਕ ਲਾਈਟ (Traffic Light) ਨਾਲ ਵੀ ਜਾ ਟਕਰਾਈ,ਇੱਕ ਅਪਡੇਟ ਵਿੱਚ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਸੀ ਪਰ ਦੋ ਹੋਰਨਾਂ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ,ਇਹ ਵੀ ਸਪਸ਼ਟ ਨਹੀਂ ਹੋਇਆ ਕਿ ਹਾਦਸੇ ਦਾ ਕਾਰਨ ਕੀ ਸੀ,ਜਿ਼ਕਰਯੋਗ ਹੈ ਕਿ ਟੋਰਾਂਟੋ (Toronto) ਵਿੱਚ ਤੇਜ਼ ਹਵਾਵਾਂ ਚੱਲਣ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਟਰੈਵਲ ਐਡਵਾਈਜ਼ਰੀ (Travel Advisory) ਤੇ ਮੌਸਮ ਸਬੰਧੀ ਚੇਤਾਵਨੀ ਜਾਰੀ ਸੀ,ਐਨਵਾਇਰਮੈਂਟ ਕੈਨੇਡਾ (Environment Canada) ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਖਰਾਬ ਮੌਸਮ ਕਾਰਨ ਮੋਟਰਿਸਟਸ ਲਈ ਵਿਜਿ਼ਬਿਲਿਟੀ ਵੀ ਘੱਟ ਰਹਿਣ ਦੀ ਸੰਭਾਵਨਾ ਸੀ,ਜਾਂਚ ਜਾਰੀ ਰਹਿਣ ਕਾਰਨ ਇਹ ਸੜਕਾਂ ਬੰਦ ਰਹਿਣ ਦੀ ਸੰਭਾਵਨਾ ਹੈ।